Home Punjab ਫਰੀਦਕੋਟ ਦਾ ਸਿਵਲ ਹਸਪਤਾਲ ਬਣਿਆ ‘ਫਾਇਰ ਸੇਫਟੀ’ ਵਾਲਾ ਪੰਜਾਬ ਦਾ ਪਹਿਲਾ ਹਸਪਤਾਲ

ਫਰੀਦਕੋਟ ਦਾ ਸਿਵਲ ਹਸਪਤਾਲ ਬਣਿਆ ‘ਫਾਇਰ ਸੇਫਟੀ’ ਵਾਲਾ ਪੰਜਾਬ ਦਾ ਪਹਿਲਾ ਹਸਪਤਾਲ

ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਜੰਗੀ ਪਧੱਰ ਤੇ ਹੋਇਆ ਸ਼ੁਰੂ

375
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸਦੇ ਚਲਦੇ ਹੁਣ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿੱਚ ਇਲਾਜ਼ ਕਰਵਾਉਣ ਵਾਲੇ ਮਰੀਜ਼ਾਂ ਦੀ ਜਾਨ ਮਾਲ ਦੀ ਰਾਖੀ ਲਈ ਪੰਜਾਬ ਦੇ ਜ਼ਿਲ੍ਹਾ ਹੈਡਕੁਆਟਰਾਂ ਵਿੱਚ ਬਣੇ ਸਿਵਲ ਹਸਪਤਾਲਾਂ ਵਿੱਚ ਨਵੀਂ ਸਕੀਮ ਨੈਸ਼ਨਲ ਕੁਆਲਟੀ ਅਸ਼ੋਰੈਂਸ ਸਟੈਡਰਡ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸਦੇ ਲਈ ਸਿਵਲ ਹਸਪਤਾਲ ਵਿੱਚ ਇਕ ਲੱਖ ਲੀਟਰ ਪਾਣੀ ਸਟੋਰ ਕਰਨ ਲਈ ਟੈਂਕ ਤਿਆਰ ਕੀਤਾ ਜਾ ਰਿਹਾ ਹੈ ਜਿਸਦੀ ਸਪਲਾਈ ਹਸਪਤਾਲ ਦੀ ਬਿਲਡਿੰਗ ਦੇ ਬਾਹਰ ਚਾਰੇ ਪਾਸੇ ਪਾਈਆਂ ਜਾ ਰਹੀਆਂ ਪਾਈਪਾਂ ਨੂੰ ਦਿੱਤੀ ਜਾਵੇਗੀ ਅਤੇ ਕਿਸੇ ਵੀ ਕਾਰਨਾਂ ਕਰਕੇ ਹਸਪਤਾਲ ਵਿੱਚ ਲਗੀ ਅੱਗ ਤੇ ਕਾਬੂ ਪਾਉਣ ਲਈ ਪਾਈਪਾਂ ਵਿੱਚੋਂ ਦਿੱਤੇ 90 ਪੁਆਇਟਾਂ ਰਾਹੀ ਪਾਣੀ ਦੀ ਸਪਲਾਈ ਤੁਰੰਤ ਚਾਲੂ ਹੋ ਜਾਵੇਗੀ।ਜਿਸ ਨਾਲ ਤੁਰੰਤ ਅੱਗ ਤੇ ਕਾਬੂ ਪਾਇਆ ਜਾ ਸਕੇਗਾ ਅਤੇ ਇਸ ਸਕੀਮ ਦਾ ਲਾਭ ਉਠਾਉਣ ਵਾਲਾ ਫਰੀਦਕੋਟ ਜ਼ਿਲ੍ਹਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੋਵੇਗਾ।
ਇਸ ਮੋਕੇ ਜਾਣਕਾਰੀ ਦਿੰਦੇ ਐਸ.ਐਮ.ਓ. ਡਾ:ਚੰਦਰ ਸ਼ੇਖਰ ਨੇ ਕਿਹਾ ਕਿ ਉਹਨਾਂ ਵੱਲੋਂ ਅੱਗ ਲਗੱਣ ਤੇ ਪਹਿਲਾਂ ਸਲੰਡਰਾਂ ਦੀ ਮਦਦ ਲਈ ਜਾਂਦੀ ਸੀ ਅਤੇ ਹੁਣ ਹਸਪਤਾਲ ਵਿੱਚ ਪਾਣੀ ਦਾ ਟੈਂਕ ਬਣਾ ਕੇ ਸਾਰੇ ਹਸਪਤਾਲ ਦੇ ਚਾਰੇ ਪਾਸੇ ਪਾਈਪ ਵਿਛਾਕੇ 90 ਪੁਆਇਟ ਬਣਾਕੇ ਜਿਥੋਂ ਹਸਪਤਾਲ ਵਿੱਚ ਜੇਕਰ ਅੱਗ ਲਗਦੀ ਹੈ ਤਾਂ ਤੁਰੰਤ ਹਰ ਡਿਪਾਰਟਮੈਂਟ ਅਤੇ ਹਰ ਵਾਰਡ ਵਿੱਚ ਤੁਰੰਤ ਪਾਣੀ ਪਹੁੰਚ ਜਾਵੇਗਾ ਅਤੇ ਹੋਣ ਵਾਲੀ ਘਟਣਾ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ।