Home Faridkot ਸਮੂਹ ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆ ਵੱਲੋ ਦੀਵਾਲੀ ਤੋਂ ਪਹਿਲਾ ਮਹਿੰਗਾਈ ਭੱਤਾ ਦੇਣ...

ਸਮੂਹ ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆ ਵੱਲੋ ਦੀਵਾਲੀ ਤੋਂ ਪਹਿਲਾ ਮਹਿੰਗਾਈ ਭੱਤਾ ਦੇਣ ਦੀ ਮੰਗ

ਜੇਕਰ ਸਰਕਾਰ ਨੇ ਮਹਿੰਗਾਈ ਭੱਤਾ ਨਾ ਦਿੱਤਾ ਤਾਂ 14 ਨਵੰਬਰ ਦੀ ਮੀਟਿੰਗ 'ਚ ਕੀਤਾ ਜਾਵੇਗਾ ਵੱਡੇ ਐਕਸ਼ਨ ਦਾ ਐਲਾਨ

752
SHARE

ਫਰੀਦਕੋਟ (ਬਿਊਰੋ) ਪੰਜਾਬ ਸਰਕਾਰ ਵੱਲੋ ਸਮੂਹ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋ ਸਾਂਝੀਆਂ ਮੰਗਾਂ ਨਾ ਮੰਨਣ ਕਰਕੇ ਰੋਸ ਪਾਇਆ ਜਾ ਰਿਹਾ ਹੈ. ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ ਵਿਖੇ ਕੀਤੀ ਗਈ ਮੀਟਿਗ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨਰਿੰਦਰ ਸਰਮਾਂ, ਜਿਲ੍ਹਾ ਜਨਰਲ ਸਕੱਤਰ, ਪੀ.ਐੋਸ.ਐਮ.ਐਸ.ਯੂ, ਗੁਰਵਿੰਦਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ ਡੀ.ਸੀ ਦਫਤਰ, ਪਵਨ ਕੁਮਾਰ, ਸੀਨੀ: ਮੀਤ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਰਜਿੰਦਰ ਸਿੰਘ ਸਰਾਂ, ਸੂਬਾ ਵਾਈਸ ਪ੍ਰਧਾਨ, ਕਾਨੂੰਗੋ ਐਸੋ., ਜਗਦੀਸ ਕੁਮਾਰ, ਸੂਬਾ ਵਾਈਸ ਪ੍ਰਧਾਨ, ਪਟਵਾਰ ਯੂਨੀਅਨ, ਬਿੱਕਰ ਸਿੰਘ, ਜਿਲ੍ਹਾ ਪ੍ਰ੍ਰਧਾਨ, ਪਟਵਾਰ ਯੂਨੀਅਨ, ਸੁਖਦੇਵ ਸਿੰਘ ਜਨਰਲ ਸਕੱਤਰ, ਪੀ.ਆਰ.ਟੀ.ਸੀ (ਏਟਕ), ਮਲਕੀਤ ਸਿੰਘ ਸੰਧੂ, ਸਕੱਤਰ ਕਰਮਚਾਰੀ ਦਲ, ਮਨਜੀਤ ਸਿੰਘ (ਸ਼ਤਾਬ) ਸੂਬਾ ਪ੍ਰਧਾਨ ਪੰਜਾਬ ਡਰਾਫਟਮੈਨ ਯੂਨੀਅਨ, ਕਰਨੈਲ ਸਿੰਘ ਮੀਤ ਪ੍ਰਧਾਨ, ਟੈਕਨੀਕਲ ਸਰਵਿਸਜ਼ ਯੂਨੀਅਨ, ਗੁਰਇਕਬਾਲ ਸਿੰਘ, ਸਾਂਝੀ ਮੁਲਾਂਜਮ ਸੰਘਰਸ ਕਮੇਟੀ, ਵੀਰਇੰਦਰਜੀਤ ਸਿੰਘ ਪੁਰੀ, ਸੂਬਾ ਪ੍ਰਧਾਨ, ਮੰਡੀ ਬੋੋਰਡ, ਸਿਮਰਜੀਤ ਸਿੰਘ ਬਰਾੜ ਪ੍ਰਧਾਨ, ਪੀ.ਆਰ.ਟੀ.ਸੀ, ਸੁਖਚਰਨ ਸਿੰਘ, ਭਾਈਚਾਰਕ ਮੰਗ ਏਟਕ, ਹਰਪ੍ਰੀਤ ਸਿੰਘ ਪ੍ਰਧਾਨ, ਟੈਕਨੀਕਲ ਸਰਵਿਸਜ਼ ਯੂਨੀਅਨ, ਜਤਿੰਦਰ ਕੁਮਾਰ ਜਿਲਾ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਜ਼, ਪ੍ਰੇਮ ਚਾਵਲਾ ਕਨਵੀਨਰ, ਸਾਂਝਾ ਅਧਿਆਪਕ ਮੋਰਚਾ, ਕੁਲਵੰਤ ਸਿੰਘ ਚਾਨੀ, ਪ੍ਰਧਾਨ, ਅਸੋ਼ਕ ਕੌਸ਼ਲ, ਜਨਰਲ ਸਕੱਤਰ, ਪੰਜਾਬ ਪੈਨਸਨਰ ਯੂਨੀਅਨ, ਇੰਦਰਜੀਤ ਸਿੰਘ ਖੀਵਾ, ਸਿਵਲ ਪੈਨਸ਼ਨਰ ਯੂਨੀਅਨ ਫਰੀਦਕੋਟ, ਪ੍ਰਦੀਪ ਸਿੰਘ ਬਰਾੜ, ਪੀ.ਐਸ.ਐਸ.ਐਫ, ਕੁਲਦੀਪ ਕੌਰ ਪ੍ਰਧਾਨ, ਇਸਤਰੀ ਸਭਾ ਪੰਜਾਬ, ਗੁਰਮੁੱਖ ਸਿੰਘ ਰੁਪਾਣਾ ਪ੍ਰਧਾਨ ਸੀ.ਪੀ.ਐਫ ਯੂਨੀਅਨ, ਫਰੀਦਕੋਟ, ਗੁਰਤੇਜ਼ ਸਿੰਘ ਖੈਹਿਰਾ ਪ੍ਰਧਾਨ, ਪੁਰਣੀ ਪੈਨਸਨ ਬਹਾਲੀ, ਕਸਤੂਰੀ ਲਾਲ ਪ੍ਰਧਾਨ ਦੀ ਕਲਾਸ ਫੌਰ ਯੂਨੀਅਨ, ਹਰਚਰਨ ਸਿੰਘ ਸੰਧੂ, ਜਨਰਲ ਸਕੱਤਰ, ਜਸਮੇਲ ਸਿੰਘ, ਪੰਜਾਬ ਮੰਡੀ ਬੋਰਡ, ਨੱਛਤਰ ਸਿੰਘ ਪ੍ਰਧਾਨ ਮੰਡੀ ਬੋਰਡ, ਲਖਵਿੰਦਰ ਸਿੰਘ ਪ੍ਰਧਾਨ, ਹਰਚਰਨ ਸਿੰਘ ਸੰਧੂ ਪੰਜਾਬ ਸਟੇਟ ਕਰਮਚਾਰੀ ਦਲ, ਤੇਜਵੰਤ ਸਿੰਘ ਢਿਲਵਾ, ਜਲ ਸਪਲਾਈ ਸੈਨੀਟੇਸਨ ਇੰਪਲਾਈ ਯੂਨੀਅਨ, ਬੀHਕੇ ਅਰੋੜਾ ਸਿਵਲ ਪੈਨਸਨਰ ਐਸੋ: ਆਦਿ ਹਾਜਰ ਹੋਏ।
ਇਸ ਮੋਕੇ ਤੇ ਬੋਲਦਿਆ ਵੱਖ-ਵੱਖ ਬੁਲਾਰਿਆ ਵੱਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਬਾਰੇ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਸਮੂਹ ਬੁਲਾਰਿਆ ਵੱਲ ਦੱਸਿਆ ਗਿਆ ਹਰ ਰੋਜ਼ ਮਹਿੰਗਾਈ ਵੱਧ ਰਹੀ ਪਰ ਸਰਕਾਰ ਵੱਲੋ ਛੇ ਮਹੀਨਿਆਂ ਬਾਅਦ ਮਹਿੰਗਾਈ ਭੱਤੇ ਦੀ ਕਿਸਤ ਦੇਣੀ ਹੁੰਦੀ ਹੈ ਵੀ ਅਜੇ ਤੱਕ ਸਰਕਾਰ ਵੱਲੋ ਚਾਰ ਕਿਸਤਾ ਸਰਕਾਰ ਵੱਲੋ ਜਾਰੀ ਨਹੀ ਕੀਤੀ ਗਈ। ਇਸ ਲਈ ਸਮੂਹ ਬੁਲਾਰਿਆ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਦੀਵਾਲੀ ਤੋ ਪਹਿਲਾਂ ਮਹਿਗਾਈ ਭੱਤੇ ਦੀਆਂ ਕਿਸਤਾਂ ਜਾਰੀ ਨਾਂ ਕੀਤੀਆ ਤਾ ਸਮੂਹ ਮੁਲਾਜਮ ਅਤੇ ਪੈਨਸ਼ਨਰ ਇਸ ਸਾਲ ਕਾਲੀ ਦੀਵਾਲੀ ਮੰਨਾਉਣ ਲਈ ਮਜਬੂਰ ਹੋਣਗੇ। ਇੰਨ੍ਹਾਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਸਾਂਝੀਆਂ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੇ ਬਕਾਏ (ਜੀ.ਪੀ.ਐਫ. ਬਿੱਲਾਂ ਦੀ ਅਦਾਇਗੀ ਸਮੇਤ) ਦੇਣ ਬਾਰੇ, ਮਹਿੰਗਾਈ ਭੱਤੇ ਦੀਆਂ ਚਾਰ ਕਿਸਤਾਂ (ਸਾਲ 2017 ਅਤੇ 2018) ਦੇਣ ਬਾਰੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਪਹਿਲੇ ਕਮਿਸ਼ਨਾਂ ਦੀਆਂ ਤੁਰੱਟੀਆਂ ਦੂਰ ਕਰਨ ਬਾਰੇ, ਕੱਚੇ, ਐਡਹਾਕ ਵਰਕਚਾਰਜ਼, ਠੇਕੇ ਵਾਲੇ, ਆਉਟ ਸੋਰਸ ਤੇ ਲੱਗੇ ਸਮੂਹ ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, 2004 ਤੋ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ, ਸਿੱਖਿਆ ਵਿਭਾਗ ਕੰਮ ਕਰਦੇ ਕਲਰਕਾਂ ਅਤੇ ਅਧਿਆਪਕਾ ਦੀਆ ਧੱਕੇ ਨਾਲ ਕੀਤੀਆਂ ਗਈਆਂ ਬਦਲੀਆਂ ਰੱਦ ਕੀਤੀਆਂ ਜਾਣ, ਨਵੇਂ ਪੱਕੀ ਭਰਤੀ ਦੇ ਪੋ੍ਰਬੈਸ਼ਨ ਪੀਰੀਅਡ (ਪਰਖਕਾਲ ਸਮਾਂ) ਦੋਰਾਨ ਦਿੱਤੀ ਜਾ ਰਹੀ ਮੁਢਲੀ ਤਨਖਾਹ ਖਤਮ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ (ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ, ਬਰਾਬਰ ਤਨਖਾਹ), ਸਮੂਹ ਵਿਭਾਗਾਂ ਵਿੱਚ ਖਾਲੀ ਸਾਰੀਆਂ ਅਸਾਮੀਆਂ ਦੀ ਰੈਗੂਲਰ ਭਰਤੀ ਕਰਨੀ, 200/-ਰੁਪਏ ਪ੍ਰਤੀ ਮਹੀਨਾ ਕੱਟਿਆ ਜਾ ਜਜ਼ੀਆ ਟੈਕਸ ਬੰਦ ਕਰਨਾ ਅਤੇ ਡੋਪ ਟੈਸਟ ਖਤਮ ਕਰਾਉਣ ਆਦਿ, ਇਸ ਸਮੇਂ ਪੰਜਾਬ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਇੰਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਮਿਤੀ 14 ਨਵੰਬਰ ਨੂੰ ਸਮੂਹ ਵਿਭਾਗਾਂ ਦੀਆ ਸਮੂਹ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਕਰਕੇ ਵੱਡੇ ਪੱਧਰ ਤੇ ਐਕਸ਼ਨ ਓਲੀਕੇ ਜਾਣਗੇ ਅਤੇ ਦਫਤਰੀ ਕੰਮ ਠੱਪ ਕਰਕੇ ਬਾਹਰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਵੇਗਾ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।