Home Punjab ‘ਦੀਵਾਲੀ’ ਤੋਂ ਪਹਿਲਾਂ ਟੁੱਟਿਆ ਆਪ ਦਾ ‘ਥਿੰਕ ਟੈਂਕ’

‘ਦੀਵਾਲੀ’ ਤੋਂ ਪਹਿਲਾਂ ਟੁੱਟਿਆ ਆਪ ਦਾ ‘ਥਿੰਕ ਟੈਂਕ’

ਦਿੱਗਜ ਲੀਡਰ ਸੁਰੇਸ਼ ਖਜੂਰੀਆ ਨੇ ਦਿੱਤਾ ਅਸਤੀਫਾ

239
SHARE

ਪਠਾਨਕੋਟ (ਬਿਊਰੋ) ‘ਆਪ’ ਵੱਲੋਂ ਬੀਤੇ ਦਿਨੀਂ ਜਿੱਥੇ ਬਾਗੀ ਲੀਡਰਾਂ, ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਖਰੜ ਦੇ ਵਿਧਾਇਕ ਕੰਵਰ ਸੰਧੂ ਨੂੰ ਮੁਅੱਤਲ ਕਰਨ ਤੋਂ ਬਾਅਦ ਪਾਰਟੀ ਦੇ ਦਿੱਗਜ ਲੀਡਰ ਸੁਰੇਸ਼ ਖਜੂਰੀਆ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸਨ. ਪਠਾਨਕੋਟ ਦੇ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਆਮ ਆਦਮੀ ਪਾਰਟੀ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ (ਐਕਸ ਸਰਵਿਸਮੈਨ ਵਿੰਗ” ਸਮੇਤ ਪਾਰਟੀ ਦੇ ਥਿੰਕ ਟੈਂਕ ਨਾਲ ਜੁੜੇ ਸਨ ਇਸ ਦੇ ਨਾਲ ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪਿਛਲੀਆਂ ਚੋਣਾਂ ਵੀ ਲੜ ਚੁੱਕੇ ਸਨ.
ਖਜੂਰੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਅਸਤੀਫੇ ਦਾ ਖੁਲਾਸਾ ਕੀਤਾ ਹੈ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰੇਸ਼ਾਨ ਹਨ ਜਿਸ ਕਰਕੇ ਉਨ੍ਹਾਂ ਪਾਰਟੀ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਹੈ. ਖਜੂਰੀਆ ਨੇ ਦੋਸ਼ ਲਾਇਆ ਹੈ ਕਿ ਜਿਸ ਉਦੇਸ਼ ਨਾਲ ਉਨ੍ਹਾਂ ‘ਆਪ’ ਨੂੰ ਜੁਆਇਨ ਕੀਤਾ ਸੀ, ਪਾਰਟੀ ਹਾਈ ਕਮਾਨ ਅੱਜ ਉਸ ਉਦੇਸ਼ ਤੋਂ ਭਟਕ ਚੁੱਕੀ ਹੈ ਅਤੇ ਸੂਬੇ ਦੀ ਪਾਰਟੀ ਇਕਾਈ ਵਿੱਚ ਵੀ ਘਮਸਾਣ ਚੱਲ ਰਿਹਾ ਹੈ. ਇਸ ਅਸਤੀਫੇ ਨਾਲ ਪੰਜਾਬ ਵਿੱਚ ‘ਆਪ’ ਨੂੰ ਵੱਡਾ ਝਟਕਾ ਲੱਗਾ ਹੈ.