Home Punjab ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਮੋਬਾਇਲ ਵੀਡੀਓ ਬਣਾਕੇ ਦੱਸੇ ਮਰਨ...

ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਮੋਬਾਇਲ ਵੀਡੀਓ ਬਣਾਕੇ ਦੱਸੇ ਮਰਨ ਲਈ ਮਜਬੂਰ ਕਰਨ ਵਾਲਿਆਂ ਦੇ ਨਾਂ,

ਮਰਨ ਤੋਂ ਪਹਿਲਾਂ ਸਾਥੀਆਂ ਉੱਤੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲਾਕੇ ਵਾਇਰਲ ਕੀਤੀ ਮੋਬਾਇਲ ਵੀਡੀਓ

564
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ।
ਬੀਤੀ ਦਿਨ੍ਹੀਂ ਫਰੀਦਕੋਟ ਦੀ ਬਾਜੀਗਰ ਬਸਤੀ ਦੇ ਰਹਿਨ ਵਾਲੇ ਗੁਰਪ੍ਰੀਤ ਸਿੰਘ ਜਿਸਦੀ ਉਮਰ ੩੫ ਸਾਲ ਦੱਸੀ ਜਾ ਰਹੀ ਹੈ ਨੇ ਜ਼ਹਿਰੀਲੀ ਗੋਲੀਆਂ ਖਾ ਕੇ ਆਪਣੀ ਜਾਨ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਗੁਰਪ੍ਰੀਤ ਸਿੰਘ ਆਪਣੇ ਪਿਤਾ ਗੁਰਦੀਪ ਸਿੰਘ ਦੀ ਥਾਂ ਤੇ ਵੇਅਰ ਹਾਊਸ ਵਿੱਚ ਲੇਬਰ ਦੀ ਡਿਊਟੀ ਕਰ ਰਿਹਾ ਸੀ ਕਿਉਂਕਿ ਉਸਦਾ ਪਿਤਾ ਗੁਰਦੀਪ ਸਿੰਘ ਬੀਮਾਰ ਰਹਿਨ ਕਾਰਨ ਡਿਊਟੀ ਕਰਨ ਵਿੱਚ ਅਸਮਰਥ ਸੀ।ਪ੍ਰਾਪਤ ਜਾਣਕਾਰੀ ਮੁਤਾਬਿਕ ਵੇਅਰ ਹਾਊਸ ਦੇ ਗੁਦਾਮਾਂ ਵਿੱਚ ਕੁਝ ਲੇਬਰ ਵਾਲੇ ਅਤੇ ਟੈਕਨੀਕਲ ਅਸਿਸਟੈਂਟ ਵੱਲੋਂ ਮਿਲੀਭੁਗਤ ਨਾਲ ਗੁਦਾਮਾਂ ਵਿੱਚ ਵੱਡੀ ਮਾਤਰਾ ਵਿੱਚ ਘਪਲਾ ਕੀਤਾ ਜਾ ਰਿਹਾ ਸੀ ਜਿਸਦਾ ਇਲਜਾਮ ਗੁਰਪ੍ਰੀਤ ਸਿੰਘ ਤੇ ਲਗਾਇਆ ਜਾ ਰਿਹਾ ਸੀ ਜਿਸਦਾ ਜ਼ਿਕਰ ਗੁਰਪ੍ਰੀਤ ਸਿੰਘ ਵੱਲੋਂ ਮੋਬਾਇਲ ਤੇ ਰਿਕਾਰਡਿੰਗ ਕਰਕੇ ਕੀਤਾ ਗਿਆ ਹੈ ਅਤੇ ਜਿਸ ਵਿੱਚ ਉਸਨੇ ਆਪਣੀ ਮੌਤ ਦਾ ਜਿੰਮੇਵਾਰ ਲੇਬਰ ਵਾਲੇ ਸਾਥੀਆਂ ਦਾ ਨਾਮ ਵੀ ਜੱਗ ਜਾਹਿਰ ਹੈ।
ਇਸ ਮੋਕੇ ਮ੍ਰਿਤਕ ਗੁਰਪ੍ਰੀਤ ਦੇ ਚਾਚਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਕੁਝ ਲੇਬਰ ਵਾਲੇ ਸਾਥੀ ਗੁਦਾਮ ਵਿੱਚ ਰੱਖੀ ਬੋਰੀਆਂ ਵਿੱਚ ਕੀਤੀ ਜਾ ਰਹੀ ਹੇਰਾਫੇਰੀ ਦਾ ਇਲਜ਼ਾਮ ਉਸਤੇ ਲਗਾ ਰਹੇ ਸਨ।ਜਿਸ ਕਾਰਨ ਤੰਗ੍ਹ ਪ੍ਰੇਸ਼ਾਨ ਹੋ ਕੇ ਗੁਰਪ੍ਰੀਤ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।
ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਦਿੰਦੇ ਡੀ.ਐਸ.ਪੀ. ਜਸਤਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਚਾਚਾ ਦੇ ਬਿਆਨਾਂ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੋਬਾਇਲ ਦੀ ਵੀਡੀa ਰਿਕਾਰਡਿੰਗ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।