Home Punjab ਫਰੀਦਕੋਟ ਦੇ ਕਾਬਲ ਵਾਲਾ ਵਿੱਚ ਬੇਟੀ ਨੂੰ ਗੋਦ ਲੈਕੇ ਨਵੇਕਲੇ ਢੰਗ ਨਾਲ...

ਫਰੀਦਕੋਟ ਦੇ ਕਾਬਲ ਵਾਲਾ ਵਿੱਚ ਬੇਟੀ ਨੂੰ ਗੋਦ ਲੈਕੇ ਨਵੇਕਲੇ ਢੰਗ ਨਾਲ ਮਨਾਇਆ ਨਵਾਂ ਸਾਲ

ਚਾਰ ਬੇਟੀਆਂ ਵਿੱਚੋਂ ਇਕ ਬੇਟੀ ਨੂੰ ਗੋਦ ਲੈਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ

1590
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਫਰੀਦਕੋਟ ਦੇ ਪਿੰਡ ਕਾਬਲ ਵਾਲਾ ਵਿੱਚ ਨਵੇਕਲੇ ਢੰਗ ਨਾਲ ਨਵਾਂ ਸਾਲ ਮਨਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਨਵੇਂ ਚੁਣੇ ਗਏ ਮੈਂਬਰ ਪੰਚਾਇਤ ਰਾਜਬੀਰ ਸਿੰਘ ਵੱਲੋਂ ਬਿਲਕੁਲ ਸਾਦੇ ਢੰਗ ਨਾਲ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਿਸਦੀਆਂ ਚਾਰ ਬੇਟੀਆਂ ਵਿੱਚੋਂ 2 ਮਹੀਨਿਆਂ ਦੀ ਇਕ ਬੇਟੀ ਨੂੰ ਗੋਦ ਲੈਣ ਨਾਲ ਇਲਾਕੇ ਵਿੱਚ ਮਿਸਾਲ ਪੈਦਾ ਕੀਤੀ ਹੈ। ਇਸ ਮੋਕੇ ਰਾਜਬੀਰ ਸਿੰਘ ਵੱਲੋਂ ਪਹਿਲਾਂ ਵੱਡੇ ਇਕੱਠ ਨਾਲ ਬੇਟੀ ਨੂੰ ਗੋਦ ਦੇਣ ਵਾਲੇ ਪਰਿਵਾਰ ਦੇ ਘਰ ਗਏ ਜਿਥੇ ਬੇਟੀ ਦੇ ਪਿਤਾ ਰਵਿੰਦਰ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਵੱਲੋਂ ਆਪਣੇ ਕਲੇਜੇ ਦੇ ਟੁੱਕੜੇ 2 ਮਹੀਨਿਆਂ ਦੀ ਬੇਟੀ ਨੂੰ ਰਾਜਬੀਰ ਸਿੰਘ ਅਤੇ ਸਰਬਜੀਤ ਕੌਰ ਦੇ ਹੱਥਾਂ ਵਿੱਚ ਸੌੰਪ ਦਿੱਤਾ ਅਤੇ ਰੀਤੀ ਰਿਵਾਜ਼ਾਂ ਨਾਲ ਗੋਦ ਲੈਣ ਵਾਲੇ ਪਰਿਵਾਰ ਨੇ ਪਹਿਲਾਂ ਬੇਟੀ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟਿਕਾ ਕੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਬੇਟੀ ਦੀ ਲੰਮੀ ਉਮਰ ਲਈ ਅਰਦਾਸ ਕਰਵਾਈ ਅਤੇ ਆਪਣੇ ਘਰ ਤੇਲ ਚੋਣ ਦੀ ਰਸਮ ਅਦਾ ਕਰਨ ਤੋਂ ਬਾਦ ਬੇਟੀ ਨੂੰ ਘਰ ਵਿੱਚ ਪਰਵੇਸ਼ ਕਰਵਾਇਆ ਗਿਆ ਇਸ ਮੋਕੇ ਘਰ ਵਿੱਚ ਸਾਰਾ ਦਿਨ ਨਗਰ ਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾਂ ਲਗਿਆ ਰਿਹਾ ਅਤੇ ਮਹੌਲ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਵਿਆਹ ਵਾਲਾ ਘਰ ਹੋਵੇ। ਇਥੇ ਤੁਹਾਨੂੰ ਦੱਸ ਦੇਈਏ ਕੇ ਗੋਦ ਲੈਣ ਵਾਲੇ ਪਰਿਵਾਰ ਕੋਲ ਪਹਿਲਾਂ ਇੱਕ ਪੁੱਤਰ ਹੈ।
ਇਸ ਮੋਕੇ ਨਗਰ ਦੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੂਬੇਦਾਰ ਕ੍ਰਿਪਾਲ ਸਿੰਘ ਨੇ ਨਗਰ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਰਾਜਬੀਰ ਸਿੰਘ ਮੈਂਬਰ ਪੰਚਾਇਤ ਚੁਣੇ ਗਏ ਹਨ ਅਤੇ ਜਿਸਦੀ ਖੁਸ਼ੀ ਵਿੱਚ ਉਹਨਾਂ ਵੱਲੋਂ ਚਾਰ ਧੀਆਂ ਵਾਲੇ ਪਰਿਵਾਰ ਤੋਂ ਇਕ ਬੇਟੀ ਨੂੰ ਗੋਦ ਲੈਕੇ ਪੰਜਾਬ ਵਿੱਚ ਮਿਸਾਲ ਪੈਦਾ ਕੀਤੀ ਹੈ।
ਇਸ ਮੋਕੇ ਰਾਜਬੀਰ ਸਿੰਘ ਨੇ ਕਿਹਾ ਕਿ ਨਵੇਂ ਸਾਲ ਮੋਕੇ ਸਾਰੀ ਪੰਚਾਇਤ ਦੀ ਖੁਸ਼ੀ ਅਤੇ ਨਗਰ ਦੇ ਫੈਸਲੇ ਨਾਲ ਆਪਣੇ ਰਿਸ਼ਤੇਦਾਰ ਜਿਹਨਾਂ ਦੀਆਂ ਚਾਰ ਧੀਆਂ ਹਨ ਉਹਨਾਂ ਪਾਸੋਂ ਇੱਕ 2 ਮਹੀਨਿਆ ਦੀ ਬੇਟੀ ਨੂੰ ਗੋਦ ਲਿਆ ਹੈ ਉਹਨਾਂ ਕਿਹਾ ਕਿ ਧੀਆਂ ਸਾਡੀ ਜਾਨ ਹਨ ਅਤੇ ਧੀਆਂ ਤੋਂ ਬਿਨ੍ਹਾਂ ਖਾਨਦਾਨ ਅੱਗੇ ਨਹੀਂ ਵੱਧ ਸਕਦੇ।
ਦੂਜੇ ਪਾਸੇ ਰਵਿੰਦਰ ਸਿੰਘ ਨੇ ਆਪਣੀ ਬੇਟੀ ਨੂੰ ਗੋਦ ਦੇਣ ਤੋਂ ਬਾਦ ਕਿਹਾ ਕਿ ਉਸਦੀਆਂ ਚਾਰ ਧੀਆਂ ਹਨ ਜਿਹਨਾਂ ਵਿੱਚੋ ਉਸਦੇ ਭਰਾ ਨੇ ਇਕ ਧੀ ਨੂੰ ਗੋਦ ਲੈ ਕੇ ਉਸਦਾ ਭਾਰ ਵੰਡਾਇਆ ਹੈ ਜਿਸ ਲਈ ਉਹ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹਨ।