Home Punjab ਕਾਂਗਰਸ ਪਾਰਟੀ ਨੂੰ ਫਰੀਦਕੋਟ ‘ਚ ਵੱਡਾ ਝਟਕਾ,

ਕਾਂਗਰਸ ਪਾਰਟੀ ਨੂੰ ਫਰੀਦਕੋਟ ‘ਚ ਵੱਡਾ ਝਟਕਾ,

ਸਾਬਕਾ ਪ੍ਰਧਾਨ ਕਾਂਗਰਸ ਪਾਰਟੀ ਅਤੇ ਦੋ ਵਾਰ ਐਮ.ਐਲ.ਏ ਰਹੇ ਜੋਗਿੰਦਰ ਪੰਜਗਰਾਈ ਸਾਥੀਆਂ ਸਣੇ ਅਕਾਲੀ ਦਲ (ਬਾਦਲ) 'ਚ ਸ਼ਾਮਿਲ

520
SHARE

ਚੰਡੀਗੜ੍ਹ/ਫਰੀਦਕੋਟ (ਡਿੰਪੀ ਸੰਧੂ) ਅੱਜ ਫਰੀਦਕੋਟ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਿਆ ਜਦੋਂ ਦੋ ਵਾਰ ਐਮ.ਐਲ.ਏ ਅਤੇ 6 ਸਾਲ ਕਾਂਗਰਸ ਦੇ ਜਿਲ੍ਹਾ ਫਰੀਦਕੋਟ ਤੋਂ ਪ੍ਰਧਾਨ ਰਹੇ ਜੋਗਿੰਦਰ ਸਿੰਘ ਪੰਜਗਰਾਈ ਆਪਣੇ ਸੀਨੀਅਰ ਕਾਂਗਰਸੀ ਸਾਥੀ ਆਗੂਆਂ ਗੁਰਚਰਨ ਭੰਡਾਰੀ ਅਤੇ ਹੋਰ ਸਾਥੀਆਂ ਸਣੇ ਅਕਾਲੀ ਦਲ (ਬਾਦਲ) ਵਿੱਚ ਸ਼ਾਮਿਲ ਹੋ ਗਏ. ਜਿਕਰਯੋਗ ਹੈ ਕਿ ਜੋਗਿੰਦਰ ਸਿੰਘ ਪੰਜਗਰਾਈ ਪਿਛਲੇ ਕੁਝ ਸਮੇਂ ਤੋਂ ਪਾਰਟੀ ਤੋਂ ਔਖੇ ਨਜਰ ਆ ਰਹੇ ਸਨ. ਹੁਣੇ ਜਿਹੇ ਹੀ ਉਨ੍ਹਾਂ ਨੂੰ ਪਾਰਟੀ ਨੇ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਤੰਗ ਆਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ.
ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਚਾਪਲੂਸਾਂ ਦੀ ਪਾਰਟੀ ਹੈ ਜਿਥੇ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਨਹੀਂ ਮਿਲਿਆ.