Home Faridkot ਫਰੀਦਕੋਟ ਦੀਆਂ ਸੜਕਾਂ ਉੱਤੇ ਲੱਗੇ ਸਪੀਡ ਬਰੇਕਰ ਲੰਬੇ ਸਮੇਂ ਤੋਂ ਟੁੱਟੇ,

ਫਰੀਦਕੋਟ ਦੀਆਂ ਸੜਕਾਂ ਉੱਤੇ ਲੱਗੇ ਸਪੀਡ ਬਰੇਕਰ ਲੰਬੇ ਸਮੇਂ ਤੋਂ ਟੁੱਟੇ,

ਤੇਜ਼ ਰਫਤਾਰ ਕਾਰਨ ਲੰਘਦ੍ਹੇ ਵਾਹਨਾਂ ਕਾਰਨ ਵਾਪਰ ਚੁੱਕੇ ਹਨ ਕਈ ਹਾਦਸੇ

114
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਨਗਰ ਕੌਂਸਲ ਵੱਲੋਂ ਫਰੀਦਕੋਟ ਦੀਆਂ ਸੜ੍ਹਕਾਂ ਤੇ ਲਗਾਏ ਸਪੀਡ ਬ੍ਰੇਕਰਾਂ ਦੀ ਜਿਨ੍ਹਾਂ ਦੇ ਅੱਧੇ ਨਾਲੋਂ ਜਿਆਦਾ ਹਿੱਸੇ ਸਮੇਂ ਦੀ ਮਾਰ ਨਾਲ ਟੁੱਟੇ ਵੇਖੇ ਜਾ ਸਕਦੇ ਹਨ ਪਰ ਜੇਕਰ ਗੱਲ ਕੀਤੀ ਜਾਵੇ ਨਗਰ ਕੌਂਸਲ ਦੀ ਤਾਂ ਉਹਨਾਂ ਵੱਲੋਂ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ. ਜੀ ਹਾਂ ਅਸੀ ਗੱਲ ਕਰ ਰਹੇ ਹਾਂ ਫਰੀਦਕੋਟ ਦੇ ਮੋਰੀ ਗੇਟ ਚੋਂਕ ਦੀ ਜਿਥੇ ਤੇਜ਼ ਰਫਤਾਰ ਨਾਲ ਗੁਜ਼ਰਦੇ ਵਾਹਨਾਂ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇਸਦੇ ਬਾਵਜ਼ੂਦ ਟ੍ਰੈਫਿਕ ਪੁਲਿਸ ਦਾ ਕੋਈ ਵੀ ਕਰਮਚਾਰੀ ਡਿਊਟੀ ਤੇ ਨਹੀਂ ਲਗਾਇਆ ਗਿਆ ਜਿਸ ਕਾਰਨ ਕੁਝ ਸਮਾਂ ਪਹਿਲਾਂ ਇਸ ਮੋਰੀ ਗੇਟ ਚੋਂਕ ਵਿੱਚ ਤੇਜ਼ ਰਫਤਾਰ ਟਰਾਲੀ ਹੇਠਾਂ ਆਉਣ ਨਾਲ ਇੱਕ 16 ਸਾਲਾਂ ਲੜਕੀ ਦੀ ਮੋਤ ਵੀ ਹੋ ਚੁੱਕੀ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਨਗਰ ਕੌਂਸਲ ਦੀ ਤਾਂ ਇਹ ਮਹਿਕਮਾਂ ਕਿਸੇ ਹੋਰ ਵੱਡੇ ਹਾਦਸਾ ਹੋਣ ਦੀ ਇੰਤਜ਼ਾਰ ਵਿੱਚ ਕੁੰਭਕਰਨੀ ਨੀਂਦ ਸੁੱਤਾ ਨਜ਼ਰ ਆ ਰਿਹੈ.
ਇਸ ਮੌਕੇ ਫਰੀਦਕੋਟ ਦੇ ਮੋਰੀ ਗੇਟ ਚੌਂਕ ਦੇ ਆਸਪਾਸ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਚੋਂਕ ਵਿੱਚ ਲੱਗੇ ਜੰਪਰ ਹੀ ਲਾਲ ਬੱਤੀਆ ਦਾ ਕੰਮ੍ਹ ਕਰਦੇ ਸਨ ਜਿਸ ਨਾਲ ਹਾਦਸੇ ਵਾਪਰਣ ਤੋਂ ਬਚਾਅ ਰਿਹਾ ਪਰ ਜਦੋਂ ਦੇ ਇਹ ਜੰਪਰ ਅੱਧੇ ਟੁੱਟ ਗਏ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ. ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਸ ਚੌਂਕ ਵਿੱਚ ਇੱਕ 16 ਸਾਲਾ ਨਾਬਾਲਗ ਲੜਕੀ ਦੇ ਤੇਜ਼ ਰਫਤਾਰ ਨਾਲ ਲੰਘ੍ਹ ਰਹੇ ਟਰੈਕਟਰ ਟਰਾਲੀ ਹੇਠ ਆਉਣ ਨਾਲ ਮੌਤ ਵੀ ਹੋ ਚੁੱਕੀ ਹੈ. ਇਸ ਮੋਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਫਰੀਦਕੋਟ ਦੀਆ ਸੜਕਾਂ ਤੇ ਲੱਗੇ ਜੰਪਰਾ ਨੂੰ ਮੁੜ ਲਾਉਣ ਦੀ ਅਪੀਲ ਕੀਤੀ ਹੈ.
ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਦੇ ਜੇ.ਈ.ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀ ਇਹ ਗੱਲ ਧਿਆਨ ਵਿੱਚ ਲਿਆਂਦੀ ਹੈ ਅਤੇ ਮੀਟਿੰਗ ਵਿੱਚ ਪਾਸ ਕਰਵਾਕੇ ਜਲਦ ਕਾਰਵਾਈ ਕਰਵਾ ਦਿੱਤੀ ਜਾਵੇਗੀ.