Home Faridkot ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਪੁਲਿਸ ਨੇ ਕੀਤੀ ਅਚਨਚੇਤ ਚੈਕਿੰਗ,

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਪੁਲਿਸ ਨੇ ਕੀਤੀ ਅਚਨਚੇਤ ਚੈਕਿੰਗ,

ਚੈਕਿੰਗ ਦੌਰਾਨ ਚਾਰ ਗੈਂਗਸਟਰਾਂ ਤੋਂ ਪਕੜੇ ਗਏ 4 ਮੋਬਾਇਲ

128
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਐਸ.ਐਸ.ਪੀ.ਫਰੀਦਕੋਟ ਵੱਲੋਂ ਜ਼ਿਲ੍ਹਾ ਫਰੀਦਕੋਟ ਵਿੱਚ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮਹਿੰਮ ਚਲਾਈ ਹੋਈ ਹੈ। ਇਸਦੇ ਨਾਲ ਨਾਲ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਦੇ ਆਲ੍ਹਾ ਅਧਿਕਾਰੀਆ ਦੀ ਕਮਾਂਡ ਹੇਠ ਇਥੋਂ ਦੀ ਮਾਰਡਨ ਜ਼ੇਲ੍ਹ ਅੰਦਰ ਵੀ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਜਿਸਦੇ ਚਲਦੇ ਅੱਜ ਸੁਭਾ ਸਾਡੇ ਛੇ ਵਜੇ ਲਗਭਗ 200 ਪੁਲਿਸ ਕਰਮਚਾਰੀਆਂ ਵੱਲੋਂ ਜ਼ੇਲ੍ਹ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਚੈਕਿੰਗ ਦੌਰਾਮ ਬਲਾਕ ਸੀ-2 ਵਿੱਚੋਂ 4 ਗੈਂਗਸਟਰ ਪਾਸੋਂ 4 ਮੋਬਾਇਲ ਫੋਨ ਪਕੜੇ ਗਏ।ਜਿਹਨਾਂ ਖਤਰਨਾਕ ਗੈਂਗਸਟਰਾਂ ਪਾਸੋਂ ਮੁਬਾਇਲ ਫੋਨ ਪਕੜੇ ਗਏ ਹਨ ਉਹਨਾਂ ਵਿੱਚ ਮਨਮੋਹਨ ਸਿੰਘ ਚਾਹਲ,ਯਈਆ ਖਾਨ,ਸਾਜਣ ਕਲਿਆਣ ਉਰਫ ਡੱਡੂ ਅਤੇ ਮਨਪ੍ਰੀਤ ਸਿੰਘ ਦੇ ਨਾਂ ਸ਼ਾਮਿਲ ਹਨ।
ਜ਼ੇਲ੍ਹ ਵਿੱਚੋਨ ਗੈਂਗਸਟਰਾਂ ਪਾਸੋਂ ਪਕੜੇ ਮੋਬਾਇਲਾਂ ਬਾਰੇ ਕੀਤੀ ਕਾਰਵਾਈ ਬਾਰੇ ਜਦੋਂ ਥਾਨਾ ਸਿਟੀ ਦੇ ਐਸ.ਐਚ.ਓ.ਇਕਬਾਲ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਆਲ੍ਹਾ ਅਧਿਕਾਰੀਆ ਦੀ ਹਾਜ਼ਰੀ ਵਿੱਚ ਜ਼ੇਲ੍ਹ ਵਿੱਚ ਸੁਭਾ ਰੇਡ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਚਾਰ ਵੱਖ ਵੱਖ ਗੈਂਗਸਟਰ ਪਾਸੋਂ ਚਾਰ ਮੋਬਾਇਲ ਬਰਾਮਦ ਕੀਤੇ ਗਏ ਹਨ ਉਹਨਾਂ ਕਿਹਾ ਕਿ ਇਹਨਾਂ ਗੈਂਗਸਟਰਾਂ ਖਿਲਾਫ ਵੱਖ ਵੱਖ ਜ਼ਿਲਿਆਂ ਵਿੱਚ ਕਰੀਬ 10-10 ਮੁਕੱਦਮੇ ਦਰਜ਼ ਹਨ ਉਹਨਾਂ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਉਹਨਾਂ ਵੱਲੋਂ ਹੁਣ ਤੱਕ ਅਜਿਹੀਆਂ 18-19 ਕਾਰਵਾਈਆਂ ਵਿੱਚ ਹੁਣ ਤੱਕ 16-17 ਮੋਬਾਇਲ ਬਰਾਮਦ ਕੀਤੇ ਗਏ ਹਨ।