Home Faridkot ਐਮ.ਪੀ.ਪ੍ਰੋਫੈਸਰ ਸਾਧੂ ਸਿੰਘ ਨੇ ਜੇਲ੍ਹ ਦੇ ਸਕੂਲ ਨੂੰ ਦਿੱਤਾ 5.5 ਲੱਖ ਰੁਪਏ...

ਐਮ.ਪੀ.ਪ੍ਰੋਫੈਸਰ ਸਾਧੂ ਸਿੰਘ ਨੇ ਜੇਲ੍ਹ ਦੇ ਸਕੂਲ ਨੂੰ ਦਿੱਤਾ 5.5 ਲੱਖ ਰੁਪਏ ਫੰਡ

ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਉੱਤੇ ਅਦਾਰਿਆਂ ਦੇ ਨਿੱਜੀਕਰਨ ਤੇ ਚੁੱਕੇ ਸਵਾਲ

136
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਫਰੀਦਕੋਟ ਵਿੱਚ ਜ਼ਿਲ੍ਹਾ ਜ਼ੇਲ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਣ ਲਈ ਫਰੀਦਕੋਟ ਤੋਂ ਐਮ.ਪੀ.ਪ੍ਰੋਫੈਸਰ ਸਾਧੂ ਸਿੰਘ ਵੱਲੋਂ ਐਮ.ਪੀ ਲੈਂਡ ਵਿੱਚੋਂ ਸਾਢੇ ਚਾਰ ਲੱਖ ਦੀ ਰਾਸ਼ੀ ਭੇਟ ਕਰਕੇ ਇਕ ਕਮਰਾ,ਬਾਥਰੂਮ ਅਤੇ ਆਰ.ਓ.ਤਿਆਰ ਕਰਵਾਕੇ ਭੇਟ ਕੀਤੇ ਗਏ ਤਾਂ ਜੋ ਬੱਚੇ ਵਧੀਆ ਢੰਗ੍ਹ ਨਾਲ ਪੜਾਈ ਕਰਕੇ ਆਪਣਾ ਭਵਿਖ ਸੁਧਾਰ ਸਕਣ।
ਇਸ ਮੋਕੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਆਰ.ਓ.ਅਤੇ ਬਾਥਰੂਮ ਸੀ ਜਿਸ ਕਰਕੇ ਉਨ੍ਹਾਂ ਨੂੰ ਮੁਸਕਿਲਾਂ ਆ ਰਹੀਆ ਸਨ ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਚੱਲ ਰਹੀਆਂ ਸਹੂਲਤਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਲੋਕਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆ ਤਨਖਾਹਾਂ ਘਟਾਈਆਂ ਜਾ ਰਹੀਆ ਹਨ ਜਿਸ ਨਾਲ ਸਿਖਿਆ ਦਾ ਗ੍ਰਾਫ ਹੇਠਾਂ ਡਿਗਦਾ ਜਾ ਰਿਹਾ ਹੈ।