Home Faridkot ਸਿਵਲ ਹਸਪਤਾਲ ਫਰੀਦਕੋਟ ਵਿਖੇ ਅੰਤਰ-ਰਾਸ਼ਟਰੀ ਕੈਂਸਰ ਦਿਵਸ ਮਨਾਇਆ

ਸਿਵਲ ਹਸਪਤਾਲ ਫਰੀਦਕੋਟ ਵਿਖੇ ਅੰਤਰ-ਰਾਸ਼ਟਰੀ ਕੈਂਸਰ ਦਿਵਸ ਮਨਾਇਆ

87
SHARE

ਫਰੀਦਕੋਟ ਤੋਂ ਡਿੰਪੀ ਸੰਧੂ
ਫਰੀਦਕੋਟ (ਡਿੰਪੀ ਸੰਧੂ) ਸਿਵਲ ਹਸਪਤਾਲ ਫਰੀਦਕੋਟ ਵਿਖੇ ਅੰਤਰ-ਰਾਸ਼ਟਰੀ ਕੈਂਸਰ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾਕਟਰ ਰਜਿੰਦਰ ਕੁਮਾਰ, ਡੀ ਆਈ ਊ ਡਾ ਸੰਜੀਵ ਕੁਮਾਰ,ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਸ਼ੇਖਰ ਅਤੇ ਜਿਲ੍ਹਾ ਨੋਡਲ ਅਫਸਰ ਡਾ ਮਨਜੀਤ ਸਿੰਘ ਨੇ ਹਸਪਤਾਲ ਵਿੱਚ ਮਰੀਜ਼ਾਂ ਅਤੇ ੳਹਨਾ ਦੇ ਰਿਸ਼ਤੇਦਾਰਾ ਨੂੰ ਕੈਂਸਰ ਦੇ ਲੱਛਣ,ਇਲਾਜ,ਪਰਹੇਜ਼ ਅਤੇ ਖੁਰਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਕੀਤੇ ਜਾ ਰਹੇ ਡੇਢ ਲੱਖ ਰੁਪਏ ਤੱਕ ਫਰੀ ਮੱਦਦ ਦੀ ਵੀ ਵੱਧ ਤੋਂ ਵੱਧ ਸਹੂਲਤ ਲੈਣ ਦੀ ਅਪੀਲ ਕੀਤੀ ਗਈ । ਇਸ ਮੌਕੇ ਡਾ ਪਰਮਜੀਤ ਸਿੰਘ ,ਡਾ ਰੂਪਿੰਦਰ ਕੌਰ,ਡਾ ਮਨਦੀਪ ਕੌਰ ,ਡਾ ਪਰਮਿੰਦਰ ਕੌਰ ,ਲਵਦੀਪ ਕੌਰ ਨੇ ਵੀ ਸੰਬੋਧਨ ਕੀਤਾ।ਹਵਾ, ਪਾਣੀ ਅਤੇ ਮਿਟੀ ਨੂੰ ਪਰਦੂਸ਼ਣ ਮੁਕਤ ਕਰਨ ਲਈ ਪਰਦੂਸ਼ਣ ਕੰਟਰੋਲ ਬੋਰਡ ਨੂੰ ਜਿਆਦਾ ਯੋਗਦਾਨ ਪਾਉਣ ਲਈ ਕਿਹਾ ਗਿਆ।ਖਾਦਾਂ ਦੀ ਵਰਤੋਂ ਸੰਯਮ ਨਾਲ ਕਰਨ ਦੀ ਗੱਲ ਵੀ ਕੀਤੀ ਗਈ।ਪੈਕ ਖਾਣੇ ਦੀ ਥਾ ਤਾਜਾ ਭੋਜਨ ਠੀਕ ਹੈ।
ੳਹਨਾ ਲੋਕਾਂ ਨੂੰ ਵਹਿਮ ਛੜਕੇ ਜਲਦ ਡਾਕਟਰੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ।