Home Faridkot ਫਰੀਦਕੋਟ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਚਾਈਨਾਂ ਡੋਰ ਬਰਾਮਦ,

ਫਰੀਦਕੋਟ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਚਾਈਨਾਂ ਡੋਰ ਬਰਾਮਦ,

ਡੋਰ ਵਿਕਰੇਤਾ ਦੇ ਘਰ ਵਿੱਚ ਬਣੇ ਸਟੋਰ ਚੋ ਬਰਾਮਦ ਕੀਤੇ 2500 ਬੰਡਲ

884
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚਾਈਨਾਂ ਡੋਰ ਵੇਚਣ ਤੇ ਮੁੰਕਮਲ ਪਾਬੰਧੀ ਲਗਾਈ ਹੋਈ ਹੈ। ਜ਼ਿਕਰਯੋਗ ਹੈ ਕਿ ਚਾਈਨਾਂ ਡੋਰ ਦੀ ਵਰਤੋਂ ਨਾਲ ਸ਼ਹਿਰ ਵਿੱਚ ਕਈ ਘਟਨਾਵਾਂ ਵਾਪਰ ਵੀ ਚੁੱਕੀਆ ਹਨ ਪਰ ਇਸਦੇ ਬਾਵਜ਼ੂਦ ਜ਼ਿਲ੍ਹਾ ਫਰੀਦਕੋਟ ਵਿੱਚ ਵੱਡੀ ਪੱਧਰ ਤੇ ਚਾਈਨਾਂ ਡੋਰ ਵੇਚਣ ਅਤੇ ਖਰੀਦਣ ਦਾ ਗੋਰਖ ਧੰਦਾ ਜੋਰਾਂ ਨਾਲ ਚੱਲ ਰਿਹਾ ਹੈ। ਜਿਸਤੇ ਫਰੀਦਕੋਟ ਪੁਲਿਸ ਨੇ ਕਾਰਵਾਈ ਕਰਦਿਆਂ ਸ਼ਹਿਰ ਦੇ ਕਈ ਡੋਰ ਵਿਕਰੇਤਾ ਦੇ ਘਰਾਂ ਅਤੇ ਸਟੋਰਾਂ ਵਿੱਚ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਫਰੀਦਕੋਟ ਪੁਲਿਸ ਹੱਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਜਦੋਂ ਗੁਪਤ ਸੂਚਨਾਂ ਦੇ ਆਧਾਰ ਤੇ ਇਕ ਡੋਰ ਵਿਕਰੇਤਾ ਦੇ ਘਰੋਂ ਤਲਾਸ਼ੀ ਦੌਰਾਨ 2500 ਬੰਡਲ ਬਰਾਮਦ ਕੀਤੇ ਗਏ।
ਇਸ ਮੋਕੇ ਜਦੋਂ ਥਾਨਾ ਸਿਟੀ ਫਰੀਦਕੋਟ ਦੇ ਐਸ.ਐਚ.ਓ. ਇਕਬਾਲ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਚਾਈਨਾਂ ਡੋਰ ਬਾਰੇ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਚਾਈਨਾਂ ਡੋਰ ਲੁਕਾਕੇ ਰੱਖੀਆਂ ਹੋਈਆ ਹਨ ਅਤੇ ਰੇਡ ਦੌਰਾਨ ਢਾਈ ਹਜ਼ਾਰ ਬੰਡਲ ਚਾਈਨਾਂ ਡੋਰ ਬਰਾਮਦ ਕੀਤੀ ਗਈ ਹੈ ਜਿਸਦੀ ਕੀਮਤ ਲਗਭਗ ਦਸ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।