Home Punjab ਮਾਨਯੋਗ ਅਦਾਲਤ ਵੱਲੋਂ ਚਰਨਜੀਤ ਸ਼ਰਮਾਂ ਨੂੰ 14 ਦਿਨਾਂ ਦੀ ਜ਼ੁਡੀਸ਼ੀਅਲ ਹਿਰਾਸਤ ‘ਚ...

ਮਾਨਯੋਗ ਅਦਾਲਤ ਵੱਲੋਂ ਚਰਨਜੀਤ ਸ਼ਰਮਾਂ ਨੂੰ 14 ਦਿਨਾਂ ਦੀ ਜ਼ੁਡੀਸ਼ੀਅਲ ਹਿਰਾਸਤ ‘ਚ ਭੇਜਣ ਦੇ ਹੁਕਮ ,

ਚਰਨਜੀਤ ਸ਼ਰਮਾਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਫਰੀਦਕੋਟ ਅਦਾਲਤ ਵਿੱਚ ਕੀਤਾ ਗਿਆ ਸੀ ਪੇਸ਼

130
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਪਿਛਲੇ ਦਿਨ੍ਹੀ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀ ਸਾਬਕਾ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾਂ ਨੂੰ 8 ਦਿਨ੍ਹ ਦਾ ਪੁਲਿਸ ਰਿਮਾਂਡ ਖੱਤਮ ਹੋਣ ਉਪ੍ਰੰਤ ਅੱਜ ਫਿਰ ਮਾਨਯੋਗ ਚੇਤਨ ਸ਼ਰਮਾਂ ਦੀ ਅਦਾਲਤ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਭਾਰੀ ਸੁੱਰਖਿਆ ਹੇਠ ਪੇਸ਼ ਕੀਤਾ ਗਿਆ. ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਵੱਲੋਂ ਐਸ.ਐਸ.ਪੀ ਸ਼ਰਮਾਂ ਨੂੰ 14 ਦਿਨ੍ਹਾਂ ਦੀ ਜ਼ੁਡੀਸ਼ੀਅਲ ਹਿਰਾਸਤ ਲਈ ਫਰੀਦਕੋਟ ਦੀ ਮਾਡਰਨ ਜ਼ੇਲ੍ਹ ਵਿੱਚ ਭੇਜ ਦਿੱਤਾ ਗਿਆ.
ਇਸ ਮੋਕੇ ਜ਼ਿਲ੍ਹਾ ਅਟਾਰਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਨਯੋਗ ਜੱਜ ਸਾਹਿਬ ਵੱਲੋਂ ਸਾਬਕਾ ਐਸ.ਐਸ.ਪੀ.ਚਰਨਜੀਤ ਸ਼ਰਮਾਂ ਨੂੰ 14 ਦਿਨਾਂ ਦਿਨ੍ਹਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਸ਼ਰਮਾਂ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਫਰੀਦਕੋਟ ਦੀ ਬਜਾਏ ਫਿਰੋਜ਼ਪੁਰ ਜੇਲ੍ਹ ਵਿੱਚ ਭੇਜਣ ਲਈ ਅਰਜੀ ਪੇਸ ਕਰਦਿਆਂ ਅਪੀਲ ਕੀਤੀ ਗਈ ਹੈ.