Home Punjab ਖਤਰਨਾਕ ਗੈਂਗਸਟਰ ਅੰਕਿਤ ਭਾਦੂ, ਜ਼ੀਰਕਪੁਰ ਵਿੱਚ ਪੁਲਿਸ ਮੁਕਾਬਲੇ ‘ਚ ਹਲਾਕ, ਦੋ ਹੋਰ...

ਖਤਰਨਾਕ ਗੈਂਗਸਟਰ ਅੰਕਿਤ ਭਾਦੂ, ਜ਼ੀਰਕਪੁਰ ਵਿੱਚ ਪੁਲਿਸ ਮੁਕਾਬਲੇ ‘ਚ ਹਲਾਕ, ਦੋ ਹੋਰ ਗ੍ਰਿਫਤਾਰ

ਮਾਰੇ ਗਏ ਗੈਂਗਸਟਰ , ਅੰਕਿਤ ਭਾਦੂ ਤੇ ਰਾਜਸਥਾਨ ਪੁਲਿਸ ਨੇ ਰੱਖਿਆ ਸੀ ਇੱਕ ਲੱਖ ਦਾ ਇਨਾਮ

52
SHARE

ਜ਼ੀਰਕਪੁਰ (ਬਿਊਰੋ) ਪੰਜਾਬ ਪੁਲਿਸ ਵੱਲੋਂ ਜੀਰਕਪੁਰ ‘ਚ ਮੁਠਭੇੜ ਦੌਰਾਨ ਇੱਕ ਖਤਰਨਾਕ ਗੈਂਗਸਟਰ ਅੰਕਿਤ ਭਾਦੂ ਨੂੰ ਮਾਰਨ ਅਤੇ ਉਸਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਨਾਲ ਬੰਧਕ ਸੰਕਟ ਖਤਮ ਹੋ ਗਿਆ. ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੁੱਠਭੇੜ ਉਦੋਂ ਸ਼ੁਰੂ ਹੋਈ ਜਦੋਂ ਇਲਾਕੇ ਵਿਚ ਮਹਾਂ ਲਕਸ਼ਮੀ ਅਪਾਰਮੈਂਟ ਵਿਚ ਲੌਰੈੰਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਦੀ ਮੌਜੂਦਗੀ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ. ਜਿਵੇਂ ਹੀ ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਗੈਂਗਸਟਰਾਂ ਗ੍ਰਿਫਤਾਰੀ ਤੋਂ ਬਚਣ ਵਾਸਤੇ ਇੱਕ ਲੜਕੀ ਨੂੰ ਬੰਧਕ ਬਣਾ ਲਿਆ. ਸੰਖੇਪ ਮੁਠਭੇੜ ਤੋਂ ਬਾਅਦ ਪੁਲਿਸ ਵੱਲੋਂ ਇੱਕ ਗੈਂਗਸਟਰ, ਅੰਕਿਤ ਭਾਦੂ ਨੂੰ ਮਾਰ ਦਿੱਤਾ ਗਿਆ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ.
ਰਾਜਸਥਾਨ ਪੁਲਿਸ ਵੱਲੋਂ ਭਾਦੂ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖ਼ਿਆ ਗਿਆ ਸੀ. ਉਸ ਉੱਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ 25 ਤੋਂ ਵੱਧ ਕੇਸ ਦਰਜ ਸਨ ਇਸ ਮੌਕੇ ‘ਤੇ ਸ਼੍ਰੀ ਗੰਗਾਨਗਰ ਪੁਲਿਸ ਵੀ ਮੌਜੂਦ ਸੀ. ਇਹ ਵੀ ਪਤਾ ਲੱਗਿਆ ਹੈ ਕਿ ਜਿਹੜੀ ਲੜਕੀ ਨੂੰ ਬੰਧਕ ਬਣਾਇਆ ਗਿਆ ਸੀ ਪੁਲਿਸ ਮੁਕਾਬਲੇ ਦੌਰਾਨ ਉਸਦੇ ਵੀ ਕੁਝ ਸੱਟਾਂ ਲੱਗੀਆਂ ਹਨ ਪੂਰੇ ਪੀਰ ਮੁਸੱਲਾ ਇਲਾਕੇ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ.