Home Punjab ਪੰਜਾਬ ਸਰਕਾਰ ਵੱਲੋਂ ‘ਬਿਊਰੋ ਆਫ ਇਨਵੈਸਟੀਗੇਸ਼ਨ’ ਬਣਾਉਣ ਨੂੰ ਹਰੀ ਝੰਡੀ,

ਪੰਜਾਬ ਸਰਕਾਰ ਵੱਲੋਂ ‘ਬਿਊਰੋ ਆਫ ਇਨਵੈਸਟੀਗੇਸ਼ਨ’ ਬਣਾਉਣ ਨੂੰ ਹਰੀ ਝੰਡੀ,

ਕੇਂਦਰੀ ਜਾਂਚ ਏਜੰਸੀ ਦੀ ਤਰਜ਼ 'ਤੇ ਬਣੇਗਾ ਇਹ ਜਾਂਚ ਬਿਊਰੋ

72
SHARE

ਚੰਡੀਗੜ੍ਹ (ਬਿਊਰੋ) ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਬਿਊਰੋ ਆਫ ਇਨਵੈਸਟੀਗੇਸ਼ਨ’ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ. ਇਹ ਜਾਂਚ ਬਿਊਰੋ, ਕੇਂਦਰੀ ਜਾਂਚ ਏਜੰਸੀ ਦੀ ਤਰਜ਼ ‘ਤੇ ਬਣੇਗਾ ਜਿਸ ਵਿੱਚ 4,500 ਤੋਂ ਵੱਧ ਅਸਾਮੀਆਂ ਕਾਇਮ ਕੀਤੀਆਂ ਜਾਣਗੀਆਂ ਇਹ ਫੈਸਲਾ ਅੱਜ ਮੁੱਖ ਮੰਤਰੀ ਵੱਲੋਂ ਹੋਈ ਕੈਬਨਿਟ ਬੈਠਕ ਵਿੱਚ ਲਿਆ ਗਿਆ ਹੈ.
ਇਹ ਜਾਂਚ ਬਿਊਰੋ ਸੂਬਾ ਪੁਲਿਸ ਦੇ ਪੁਨਰਗਠਨ ਵਾਂਗ ਹੋਵੇਗਾ, ਜਿਸ ਵਿੱਚ 28 ਪੁਲਿਸ ਕਪਤਾਨ (ਐਸਪੀ), 108 ਉਪ ਪੁਲਿਸ ਕਪਤਾਨ (ਡੀਐਸਪੀ), 164 ਇੰਸਪੈਕਟਰ, 593 ਸਬ-ਇੰਸਪੈਕਟਰ, 1140 ਸਹਾਇਕ ਸਬ ਇੰਸਪੈਕਟਰ, 1158 ਹੈੱਡ ਕਾਂਸਟੇਬਲ ਤੇ 373 ਕਾਂਸਟੇਬਲ ਦੀਆਂ ਕੁੱਲ 4521 ਅਸਾਮੀਆਂ ਨਵੀਆਂ ਭਰੀਆਂ ਜਾਣਗੀਆਂ.

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਬਿਊਰੋ ਜਾਂਚ ਖ਼ਤਰਨਾਕ ਤੇ ਸੰਗੀਨ ਜੁਰਮਾਂ ਦੀ ਜਾਂਚ ਵਿਗਿਆਨਕ ਢੰਗ ਨਾਲ ਅਤੇ ਸਮਾਂਬੱਧ ਤਰੀਕੇ ਨਾਲ ਕਰੇਗਾ ਤੇ ਵਿਭਾਗ ਨੂੰ ਫੋਰੈਂਸਿਕ ਤੇ ਕਾਨੂੰਨੀ ਸਹਾਇਤਾ ਲਈ ਅਮਲਾ ਵੀ ਦਿੱਤਾ ਜਾਵੇਗਾ. ਇਥੇ ਇਹ ਦੱਸਣਯੋਗ ਹੈ ਕਿ ਜੁਲਾਈ 2014 ‘ਚ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਥਾਣਿਆਂ ‘ਤੇ ਬੋਝ ਘਟਾਉਣ ਤੇ ਪੁਲਿਸ ਦੇ ਕੰਮ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਸੂਬਾਈ ਪੱਧਰ ‘ਤੇ ਜਾਂਚ ਬਿਊਰੋ ਸਥਾਪਤ ਕੀਤੇ ਜਾਣ. ਪਿਛਲੀ ਅਕਾਲੀ-ਭਾਜਪਾ ਸਰਕਾਰ ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਦੀ ਤਾਮੀਲ ਕਰਨ ‘ਚ ਅਸਫਲ ਰਹੀ ਸੀ ਪਰ ਹੁਣ ਕੈਪਟਨ ਸਰਕਾਰ ਨੇ ਇਨ੍ਹਾਂ ਪੁਲਿਸ ਸੁਧਾਰਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ.