Home Faridkot ਫਰੀਦਕੋਟ ਦੀ ਸੰਜੇ ਬਸਤੀ ਦਾ ਵਿਕਾਸ ਚੜ੍ਹਿਆ ਸਿਆਸਤ ਦੀ ਭੇਟ,

ਫਰੀਦਕੋਟ ਦੀ ਸੰਜੇ ਬਸਤੀ ਦਾ ਵਿਕਾਸ ਚੜ੍ਹਿਆ ਸਿਆਸਤ ਦੀ ਭੇਟ,

ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ

410
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਜ੍ਹੇ ਬਸਤੀ ਦੇ ਗਰੀਬ ਲੋਕਾਂ ਤੋਂ ਵਿਕਾਸ ਦੇ ਨਾਂ ਤੇ ਵੋਟਾਂ ਲੈ ਕੇ ਸਰਕਾਰ ਬਣਾ ਚੁੱਕੀ ਕਾਂਗਰਸ ਪਾਰਟੀ ਵੱਲੋਂ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਸੰਜੇ ਬਸਤੀ ਵਿੱਚ ਵਿਕਾਸ ਦੇ ਨਾਂ ਤੇ ਅਜੇ ਤੱਕ ਮਹੁਲਾ ਵਾਸੀਆਂ ਨੂੰ ਨਾ-ਮਾਤਰ ਹੀ ਸਹੂਲਤਾਂ ਦਿੱਤੀਆਂ ਗਈਆ ਹਨ ਭਾਵੇਂ ਚੋਣਾਂ ਤੋਂ ਪਹਿਲਾਂ ਸੱਤਾ ਭੋਗ ਰਹੀ ਅਕਾਲੀ ਭਾਜਪਾ ਸਰਕਾਰ ਵੱਲੋਂ ਸੰਜੇ ਬਸਤੀ ਵਿੱਚ ਸੀਵਰੇਜ਼ ਅਤੇ ਪਾਣੀ ਸਪਲਾਈ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਦ ਸਾਰਾ ਕੰਮ ਉਥੇ ਹੀ ਠੱਪ ਹੋ ਕੇ ਰਹਿ ਗਿਆ ਜਿਸ ਨਾਲ ਮੁਹੱਲਾ ਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ। ਇਸਦੇ ਚੱਲਦਿਆਂ ਮੁਹੱਲੇ ਵਿੱਚ ਅਜੇ ਵੀ ਲੋਕ ਵਾਰਟਰ ਵਰਕਸ ਦੇ ਪਾਣੀ ਨੂੰ ਤਰਸ ਰਹੇ ਹਨ ਅਤੇ ਜੇਕਰ ਗੱਲ ਕੀਤੀ ਜਾਵੇ ਇਥੋਂ ਦੀਆਂ ਕੱਚੀਆਂ ਗਲੀਆਂ ਨਾਲੀਆਂ ਦੀ ਜੋ ਨਾਲਿਆਂ ਦਾ ਰੂਪ ਧਾਰ ਚੁੱਕੀਆ ਹਨ ਤਾਂ ਤੁਸੀ ਵੇਖ ਸਕਦੇ ਹੋ ਕਿ ਕਿਸ ਕਦਰ ਗਲੀਆਂ ਵਿੱਚ ਪਾਣੀ ਵਾਲੀ ਪਾਈਪਾਂ ਦੀ ਲੀਕਜ਼ ਹੋਣ ਨਾਲ ਗਲੀਆ ਵਿੱਚ ਅਕਸਰ ਗੰਦਾ ਪਾਣੀ ਖੜਾ ਰਹਿੰਦਾ ਹੈ,ਜਿਸ ਨਾਲ ਰਾਹਗੀਰਾਂ ਨੂੰ ਹਰ ਰੋਜ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹੀ ਹਾਲ ਨਾਲੀਆਂ ਦਾ ਹੈ ਜਿਹੜੀਆਂ ਹਮੇਸ਼ਾ ਕੂੜੇ ਨਾਲ ਭਰੀਆਂ ਰਹਿੰਦੀਆਂ ਹਨ ਜਿਸਦੀ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕਈ-ਕਈ ਦਿਨ੍ਹ ਸਫਾਈ ਵੀ ਨਹੀਂਂ ਕੀਤੀ ਜਾਂਦੀ ਜਿਸ ਨਾਲ ਉਹਨਾਂ ਵਿੱਚੋਂ ਆ ਰਹੀ ਗੰਦੀ ਬਦਬੂ ਕਾਰਨ ਲੋਕਾਂ ਵਿੱਚ ਭਿਆਨਕ ਬੀਮਾਰੀਆਂ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਮੋਕੇ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਵਿੱਚ ਲਾਹਾ ਲੈਣ ਲਈ ਇਕ ਵਾਰ ਫਿਰ ਫਰੀਦਕੋਟ ਦੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਨੂੰ ਜਦੋਂ ਸੰਜੇ ਬਸਤੀ ਦੇ ਲੋਕਾਂ ਵੱਲੋਂ ਜਤਾਏ ਜਾ ਰਹੇ ਰੋਸ਼ ਬਾਰੇ ਪਤਾ ਲਗਾ ਤਾਂ ਉਹ ਆਪਣੇ ਲਾਮ-ਲਸ਼ਕਰ ਨਾਲ ਮੁਹੱਲਾ ਵਾਸੀਆਂ ਪਾਸ ਪਹੁੰਚ ਗਏ ਅਤੇ ਇਸ ਮੋਕੇ ਉਹਨਾਂ ਵੱਡੀ ਗਿਣਤੀ ਵਿੱਚ ਰੋਸ਼ ਜਤਾ ਰਹੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਭ ਤੋਂ ਪਹਿਲਾਂ ਸੰਜੇ ਬਸਤੀ ਦਾ ਅਧੂਰਾ ਪਿਆ ਵਿਕਾਸ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ।
ਇਸ ਮੋਕੇ ਫਰੀਦਕੋਟ ਦੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁਹੱਲੇ ਵਾਸੀਆਂ ਦੀਆਂ ਸਮੱਸਿਆਵਾਂ ਬਹੁਤ ਜਿਆਦਾ ਹਨ, ਉਨ੍ਹਾਂ ਅਕਾਲੀ ਭਾਜਪਾ ਸਰਕਾਰ ਤੇ ਸਿਆਸੀ ਹਮਲਾ ਕਰਦਿਆ ਕਿਹਾ ਕਿ ਪਿਛਲੀ ਸਰਕਾਰ ਨੇ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਉਹਨਾਂ ਵੱਲੋਂ ਬਹੁਤ ਅਣ-ਗਹਿਲੀਆ ਕੀਤੀਆ ਗਈਆਂ ਹਨ ਉਹਨਾਂ ਕਿਹਾ ਕਿ ਉਹ ਹੁਣ ਕੰਮ ਕਰਨ ਵਾਲੀਆਂ ਕੰਪਨੀਆ ਤੋਂ ਪਹਿਲ ਦੇ ਅਧਾਰ ਤੇ ਸਹੀ ਕੰਮ ਕਰਵਾਕੇ ਜਲਦ ਤੋਂ ਜਲਦ ਮੁਹੱਲਾ ਵਾਸੀਆ ਦੀਆਂ ਮੁਸ਼ਕਿਲਾਂ ਦੂਰ ਕਰਨਗੇ।
ਹੁਣ ਵੇਖਣ ਵਾਲੀਆ ਗੱਲ ਇਹ ਹੋਵੇਗੀ ਕੇ ਸੰਜੇ ਬਸਤੀ ਦੇ ਲੋਕਾਂ ਦੀਆ ਮੁਸਕਿਲਾਂ ਨੂੰ ਹੱਲ ਕੀਤਾ ਜਾਂਦਾ ਹੈ ਜਾਂ ਇਕ ਵਾਰ ਫਿਰ ਵੋਟਾਂ ਦੇ ਨਾਂ ਤੇ ਸਿਆਸਤ ਕਰਕੇ ਉਹਨਾਂ ਨੂੰ ਮਜ਼ਬੂਰੀ ਵੱਸ ਪਹਿਲਾਂ ਵਾਂਗ ਨਰਕ ਭਰੀ ਜਿੰਦਗੀ ਬਸਰ ਕਰਨੀ ਪਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।