Home Punjab ਮਨੁੱਖਤਾ ਸ਼ਰਮਸ਼ਾਰ ! ਮੈਡੀਕਲ ਕਾਲਿਜ ਫਰੀਦਕੋਟ ‘ਚ ਦੋ ਘੰਟੇ ਤੱਕ ਪ੍ਰੇਸ਼ਾਨ ਕੀਤਾ...

ਮਨੁੱਖਤਾ ਸ਼ਰਮਸ਼ਾਰ ! ਮੈਡੀਕਲ ਕਾਲਿਜ ਫਰੀਦਕੋਟ ‘ਚ ਦੋ ਘੰਟੇ ਤੱਕ ਪ੍ਰੇਸ਼ਾਨ ਕੀਤਾ ਸਵਾਈਨ ਫਲੂ ਦਾ ਮਰੀਜ਼,

ਡਾਕਟਰ ਦੇ ਅੜੀਅਲ ਰਵੱਈਏ ਕਰਕੇ ਦੋ ਘੰਟੇ ਤੱਕ ਨਹੀਂ ਲਈ ਕਿਸੇ ਨੇ ਸਾਰ

782
SHARE

ਮੀਡਿਆ ਨਾਲ ਵੀ ਉਲਝਦਾ ਰਿਹਾ ਡਾਕਟਰ
ਫਰੀਦਕੋਟ ਤੋ ਡਿੰਪੀ ਸੰਧੂ ਦੀ ਰਿਪੋਰਟ
ਪੰਜਾਬ ਵਿੱਚ ਸਵਾਇਨ ਫਲੂ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੈ ਅਤੇ ਸਰਕਾਰ ਵੱਲੋਂ ਸਵਾਇਨ ਫਲੂ ਦੇ ਮਰੀਜਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦਿਆਂ ਕਿਹਾ ਜਾ ਰਿਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸਪੈਸ਼ਲ ਵਾਰਡ ਬਣਾ ਕੇ ਅਜਿਹੇ ਮਰੀਜਾਂ ਦਾ ਪਹਿਲ ਦੇ ਆਧਾਰ ਉੱਤੇ ਇਲਾਜ ਕੀਤਾ ਜਾ ਰਿਹਾ ਹੈ ਪਰ ਜੇ ਗੱਲ ਜ਼ਮੀਨੀ ਹਕੀਕਤ ਦੀ ਕਰੀਏ ਤਾਂ ਇਹ ਬਿੱਲਕੁਲ ਅਲੱਗ ਹੈ. ਅਸੀਂ ਗੱਲ ਕਰੇ ਹਾਂ ਫਰੀਦਕੋਟ ਦੀ ਜਿਥੇ ਆਉਣ ਵਾਲੇ ਮਰੀਜਾਂ ਨੂੰ ਇਲਾਜ ਲਈ ਹਸਪਤਾਲ ਦੇ ਡਾਕਟਰਾਂ ਦੀ ਵਜ੍ਹਾ ਨਾਲ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਅਜਿਹਾ ਹੀ ਦ੍ਰਿਸ਼ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਛੱਤੇਆਣੇ ਦੇ ਇੱਕ ਸਵਾਇਨ ਫਲੂ ਦੇ ਮਰੀਜ ਦੇ ਮਾਮਲੇ ਵਿੱਚ ਦੇਖਣ ਨੂੰ ਮਿਲਿਆ ਜਿਸਦਾ ਇਲਾਜ ਬਠਿੰਡੇ ਦੇ ਇੱਕ ਪ੍ਰਾਇਵੇਟ ਹਸਪਤਲ ਵਿੱਚ ਚੱਲ ਰਿਹਾ ਸੀ ਅਤੇ ਉਸਦੇ ਵਾਰਿਸ ਉਸਨੂੰ ਬਿਹਤਰ ਇਲਾਜ਼ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲੰਘੀ ਰਾਤ ਲੈਕੇ ਆਏ ਪਰ ਕਰੀਬ ਦੋ ਘੰਟੇ ਤੱਕ ਕਿਸੇ ਨੇ ਉਸਦੀ ਸਾਰ ਤੱਕ ਨਹੀਂ ਲਈ ਗਈ ਅਤੇ ਉਸਨੂੰ ਐਮਰਜੇਂਸੀ ਵਾਰਡ ਵਿੱਚ ਇੱਕ ਸਾਇਡ ਉੱਤੇ ਬੈੱਡ ਉੱਤੇ ਲਿਟਾ ਕੇ ਛੱਡ ਦਿੱਤਾ ਗਿਆ. ਜਦੋਂ ਉਨ੍ਹਾਂ ਦੀ ਕੋਈ ਗੱਲ ਨਹੀ ਸੁਣੀ ਗਈ ਤਾਂ ਉਨ੍ਹਾਂ ਨੇ ਮੀਡੀਆ ਦਾ ਸਹਾਰਾ ਲਿਆ ਪਰ ਜਦੋਂ ਮੀਡੀਆ ਕਰਮੀਆਂ ਵੱਲੋਂ ਡਿਊਟੀ ਉੱਤੇ ਤਾਇਨਾਤ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਡਾਕਟਰ ਸਾਹਬ ਮੀਡੀਆ ਨਾਲ ਉਲਝਣ ਲੱਗੇ.
ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਡਾਕਟਰ ਮਰੀਜ ਦੇ ਵਾਰਸਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਕੋਲ ICU ਵਿੱਚ ਬੈੱਡ ਖਾਲੀ ਨਹੀ ਹੈ ਜਿਸਦੇ ਚਲਦੇ ਉਨ੍ਹਾਂ ਦੇ ਮਰੀਜ਼ ਨੂੰ ਇੱਕ ਸਾਇਡ ਉੱਤੇ ਰੱਖਿਆ ਗਿਆ ਹੈ ਲੇਕਿਨ ਵਾਰਿਸ ਦੁਹਾਈ ਦੇ ਰਹੇ ਹਨ ਕਿ ਦੋ ਘੰਟੇ ਤੋਂ ਤੁਸੀਂ ਡਿਊਟੀ ਉੱਤੇ ਹੋ ਲੇਕਿਨ ਫਿਰ ਵੀ ਮਰੀਜ਼ ਨੂੰ ਪੁੱਛਿਆ ਤੱਕ ਨਹੀ ਗਿਆ.
ਜਦੋਂ ਇਸ ਬਾਰੇ ਮੀਡੀਆ ਵੱਲੋਂ ਡਾਕਟਰ ਸਾਹਬ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਬੜੇ ਸਖ਼ਤ ਲਹਿਜੇ ਵਿੱਚ ਬੋਲਦਿਆਂ ਕਿਹਾ ਕਿ ਤੁਸੀ ਵੀ.ਆਈ.ਪੀ ਟਰੀਟਮੈਂਟ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਜੋ ਅਸੀ ਨਹੀ ਦੇ ਸਕਦੇ ਅਤੇ ਤੁਸੀ ਵਾਰ ਵਾਰ ਕਦੇ ਕਿਸੇ ਕੋਲੋਂ, ਕਦੇ ਕਿਸੇ ਕੋਲੋਂ ਫੋਨ ਕਰਵਾ ਰਹੇ ਹੋ. ਉਥੇ ਹੀ ਮਰੀਜ਼ ਦੇ ਵਾਰਿਸ ਦੁਹਾਈ ਦਿੰਦੇ ਰਹੇ ਕਿ ਤੁਸੀ ਸਾਡੀ ਗੱਲ ਨਹੀ ਸੁਣ ਰਹੇ ਤਾਂ ਡਾਕਟਰ ਦਾ ਜੁਆਬ ਸੀ ਕਿ ਮੈਂ ਮਰੀਜ਼ ਨੂੰ ਵੇਖਿਆ ਹੀ ਨਹੀ ਜਦਕਿ ਮਰੀਜ ਦੋ ਘੰਟੇ ਤੱਕ ਵਾਰਡ ਵਿੱਚ ਪਿਆ ਰਿਹਾ ਅਤੇ ਡਾਕਟਰ ਸਾਹਿਬ ਦੀ ਉਸ ਉੱਤੇ ਨਜ਼ਰ ਹੀ ਨਹੀ ਗਈ.
ਮਹਿਲਾ ਮਰੀਜ਼ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦਾ ਇਲਾਜ ਬਠਿਡਾ ਵਿੱਚ ਚੱਲ ਰਿਹਾ ਸੀ ਅਤੇ ਉਹ ਇਸਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਬਿਹਤਰ ਇਲਾਜ਼ ਲਈ ਲੈ ਕੇ ਆਏ ਸਨ ਪਰ ਦੋ ਘੰਟੇ ਤੱਕ ਕਿਸੇ ਡਾਕਟਰ ਨੇ ਉਨ੍ਹਾਂ ਦੀ ਸਾਰ ਨਹੀ ਲਈ ਅਤੇ ਨਾ ਹੀ ਮਰੀਜ਼ ਨੂੰ ਚੈੱਕ ਕੀਤਾ ਉਲਟਾ ਉਹ ਕਹਿ ਰਹੇ ਹਨ ਕਿ ਸਾਡੇ ਕੋਲ ਬੈੱਡ ਖਾਲੀ ਨਹੀ ਹੈ.