Home Punjab ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡਿਗਜ਼ੈਗ ਭੱਠੇ ਚਲਾਉਣ ਦੇ ਕੀਤੇ ਹੁਕਮਾਂ...

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡਿਗਜ਼ੈਗ ਭੱਠੇ ਚਲਾਉਣ ਦੇ ਕੀਤੇ ਹੁਕਮਾਂ ਦੀ ਹੋ ਰਹੀ ਸ਼ਰੇਆਮ ਉਲੰਘਣਾ,

ਪ੍ਰਦੂਸ਼ਨ ਕੰਟਰੌਲ ਬੋਰਡ ਮੂਕ ਦਰਸ਼ਕ ਬਣਿਆ

61
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ।
ਸੂਬੇ ਭਰ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰਦੂਸਨ ਕੰਟਰੌਲ ਬੋਰਡ ਨੂੰ ਵਾਤਾਵਰਨ ਨੂੰ ਪ੍ਰਦੂਸ਼ਨ ਰਹਿਤ ਕਰਨ ਲਈ ਆਮ ਭੱਠਿਆਂ ਨੂੰ ਬੰਦ ਕਰਵਾਕੇ ਹਾਈ ਡਰਾਫਟ ਡਿੱਗਜ਼ੈਗ ਭੱਠੇ ਚੱਲਾਉਣ ਦੇ ਹੁੱਕਮ ਕੀਤੇ ਗਏ ਸਨ ਪਰ ਇਸ ਸਭ ਦੇ ਬਾਵਜ਼ੂਦ ਆਮ ਭੱਠੇ ਧੱੜਲੇ ਨਾਲ ਚੱਲ ਰਹੇ ਹਨ ਅਤੇ ਉਹਨਾਂ ਵੱਲੋਂ ਵਾਤਾਵਰਨ ਨੂੰ ਲਗਾਤਾਰ ਗੰਧਲਾ ਕੀਤਾ ਜਾ ਰਿਹਾ ਹੈ ਜੋ ਇਨਸਾਨੀ ਜਿੰਦਗੀਆਂ ਲਈ ਘਾਤਕ ਸਿਧ ਹੋ ਰਹੇ ਹਨ ਪਰ ਜੇਕਰ ਗੱਲ ਕਰੀਏ ਪ੍ਰਦੂਸ਼ਨ ਕੰਟਰੌਲ ਬੋਰਡ ਦੀ ਤਾਂ ਉਹਨਾਂ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ.
ਦੂਜੇ ਪਾਸੇ ਫਰੀਦਕੋਟ ਵਿੱਚ ਇਨਡਿਊਸਟ ਹਾਈ ਡਰਾਫਟ ਡਿੱਗਜ਼ੈਗ ਟੈਕਨੋਲੌਜ਼ੀ ਵਾਲੇ ਲੱਗ ਚੁੱਕੇ ਹਾਈ ਡਰਾਫਟ ਭੱਠੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀ ਵੇਖ ਸਕਦੇ ਹੋ ਕੇ ਦੂਜੇ ਭੱਠਿਆਂ ਦੇ ਮੁਕਾਬਲੇ ਇਸਦੀ ਚਿਮਨੀ ਵਿੱਚੋਂ ਨਿਕਲਣ ਵਾਲਾ ਧੂੰਆਂ ਪ੍ਰਦੂਸ਼ਨ ਵਾਲਾ ਕਾਲਾ ਧੂੰਆਂ ਨਾ ਹੋ ਕੇ ਚਿੱਟਾ ਦੁੱਧ ਵਰਗਾ ਧੂਆਂ ਵਿਖਾਈ ਦੇ ਰਿਹਾ ਹੈ ਅਤੇ ਇਸ ਮੌਕੇ ਹਾਈ ਡਰਾਫਟ ਵਾਲੇ ਭੱਠੇ ਦੇ ਮਾਲਕ ਰਵੀ ਸੇਠੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਭੱਠਾ ਲਾਉਣ ਤੇ 40 ਤੋਂ 45 ਲੱਖ ਰੁਪਏ ਖਰਚ ਹੁੰਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਕੋਈ ਵਿਸ਼ੇਸ਼ ਛੋਟ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਵਾਤਾਵਰਨ ਲਈ ਬਹੁਤ ਵਧੀਆ ਹੈ ਅਤੇ ਆਉਣ ਵਾਲੀ ਪੀੜ੍ਹੀ ਲਈ ਵੀ ਵਧੀਆ ਰਹੇਗਾ।
ਇਸ ਸਬੰਧ ਵਿੱਚ ਜਦੋਂ ਪ੍ਰਦੂਸ਼ਨ ਕੰਟਰੌਲ ਬੋਰਡ ਦੇ ਐਸ.ਡੀ.ਓ. ਅਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਹੜੇ ਭੱਠੇ ਹਾਈ ਡਰਾਫਟ ਕਰਨੇ ਹਨ ਉਹਨਾਂ ਨੂੰ ਲਾਉਣ ਸਬੰਧੀ ਮਾਨਤਾ ਤਿੰਨ ਸੰਸਥਾਵਾਂ ਨੂੰ ਮਿਲੀ ਹੋਈ ਹੈ ਉਹਨਾਂ ਵੱਲੋਂ ਟੈਕਨੋਲਾਜੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਹੀ ਹਾਈ ਡਰਾਫਟ ਭੱਠੇ ਲਾਉਣ ਲਈ ਕਿਹਾ ਜਾ ਰਿਹਾ ਹੈ ਉਹਨਾਂ ਕਿਹਾ ਕੁਣ ਤੱਕ 213 ਦਰਖਸਤਾਂ ਕੰਪਨੀਆ ਨੂੰ ਮਿਲ ਚੁੱਕੀਆਂ ਅਤੇ ਅਤੇ 50 ਤੋਂ ਵੱਧ ਹਾਈ ਡਰਾਫਟ ਭੱਠੇ ਲੱਗ ਚੁੱਕੇ ਹਨ।