Home Faridkot ਮਨਿਸਟਰੀਅਲ ਮੁਲਾਜਮਾਂ ਵੱਲੋ ਲਗਾਤਾਰ ਤੀਜੇ ਦਿਨ ਕਲਮਛੋੜ ਹੜਤਾਲ,

ਮਨਿਸਟਰੀਅਲ ਮੁਲਾਜਮਾਂ ਵੱਲੋ ਲਗਾਤਾਰ ਤੀਜੇ ਦਿਨ ਕਲਮਛੋੜ ਹੜਤਾਲ,

ਦਫਤਰਾਂ ਦਾ ਕੰਮ ਰਿਹਾ ਮੁਕੰਮਲ ਠੱਪ,

283
SHARE

ਫਰੀਦਕੋਟ (ਡਿੰਪੀ ਸੰਧੂ) ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਬਾਡੀ ਵੱਲੋ ਲਏ ਗਏ ਫੈਸਲੇ ਤਹਿਤ ਜਿਲਾ ਫਰੀਦਕੋਟ ਦੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਵੱਲੋ ਮਨਿਸਟਰੀਅਲ ਮੁਲਾਜਮਾਂ ਦੀਆਂ ਮੰਗਾ ਨਾ ਮੰਨੇ ਜਾਣ ਕਾਰਨ ਅੱਜ ਲਗਾਤਾਰ ਤੀਜੇ ਦਿਨ ਸਮੂਹ ਵਿਭਾਗਾਂ ਦੇ ਸਮੂਹ ਮਨਿਸਟੀਰੀਅਲ ਮੁਲਾਜ਼ਮਾ ਵੱਲੋ ਕਲਮਛੋੜ ਹੜਤਾਲ ਕਰਕੇ ਕੀਤਾ ਦਫਤਰੀ ਕੰਮ ਠੱਪ ਰੱਖਿਆ ਗਿਆ ਅਤੇ ਸਮੂਹ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਪੁਲਵਾਮਾ (ਜੰਮੂ-ਕਸ਼ਮੀਰ) ਵਿੱਚ ਸਰਹਿੰਦਾਂ ਦੀ ਰਾਖੀ ਕਰਦੇ ਸ਼ਹੀਦ ਹੋਏ ਨੌਜਵਾਨਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਜਲੀ ਭੇਟ ਕੀਤੀ ਗਈ। ਅਮਰੀਕ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ ਦੀ ਪ੍ਰਧਾਨਗੀ ਹੇਠ ਸਮੂਹ ਵਿਭਾਗਾਂ ਦੇ ਦਫ਼ਤਰੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੀਤੀ ਗਈ।ਇਸ ਰੋਸ ਰੈਲੀ ਵਿੱਚ ਡੀ.ਸੀ ਦਫਤਰ, ਸਿੱਖਿਆ ਵਿਭਾਗ, ਕਮਿਸ਼ਨਰ ਦਫਤਰ, ਐਕਸ਼ਾਈਜ ਵਿਭਾਗ, ਖਜਾਨਾ ਵਿਭਾਗ, ਸਹਿਕਾਰਤਾ ਵਿਭਾਗ, ਸਿਵਲ ਸਰਜਨ ਦਫਤਰ, ਬੀHਐਡH ਆਰ (ਸਿਵਲ), ਬੀ.ਐਡ.ਆਰ (ਇਲੈਕਟ੍ਰੀਕਲ), ਪਬਲਿਕ ਹੈਲਥ ਵਿਭਾਗ, ਮੈਡੀਕਲ ਕਾਲਜ, ਨਹਿਰੀ ਵਿਭਾਗ, ਭੂਮੀ ਰੱਖਿਆ ਵਿਭਾਗ, ਭਲਾਈ ਵਿਭਾਗ, ਖੇਤੀਬਾੜੀ ਵਿਭਾਗ, ਫੂਡ ਸਪਲਾਈ ਵਿਭਾਗ, ਇੰਸ਼ਟਰੀਅਲ ਵਿਭਾਗ, ਸਮਾਜਿਕ ਸੁਰੱਖਿਆ, ਮੱਛੀ ਪਾਲਣ ਵਿਭਾਗ ਆਦਿ ਵਿਭਾਗਾਂ ਦੇ ਮਨਿਸਟੀਰੀਅਲ ਕਾਮੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਰੋਸ ਰੈਲੀ ਉਪਰੰਤ ਇੱਕ ਰੋਸ ਮਾਰਚ ਵੀ ਕੱਢਿਆ ਗਿਆ। ਰੈਲੀ ਨੂੰ ਸੰਬੋਧਤ ਕਰਦਿਆਂ ਨਰਿੰਦਰ ਸ਼ਰਮਾਂ ਜਿਲ੍ਹਾ ਜਨਰਲ ਸਕੱਤਰ, ਅਮਰਜੀਤ ਸਿੰਘ ਵਾਲਿਆ ਜਿਲ੍ਹਾ ਵਿੱਤ ਸਕੱਤਰ, ਗੁਰਵਿੰਦਰ ਸਿੰਘ ਵਿਰਕ ਜਿਲਾ ਪ੍ਰਧਾਨ ਡੀ.ਸੀ.ਦਫਤਰ, ਗੁਰਨਾਮ ਸਿੰਘ ਵਰੀਕ, ਸੂਬਾ ਪ੍ਰਧਾਨ, ਡੀ.ਸੀ. ਦਫਤਰ, ਵਰਿੰਦਰਜੀਤ ਸਿੰਘ ਪੂਰੀ, ਸੂਬਾ ਪ੍ਰਧਾਨ, ਮੰਡੀ ਬੋਰਡ, ਜਤਿੰਦਰ ਕੁਮਾਰ, ਜਨਰਲ ਸਕੱਤਰ, ਪਸਸਫ, ਪਵਨ ਕੁਮਾਰ ਅਨੇਜਾ ਪ੍ਰੈਸ ਸਕੱਤਰ, ਜੋਰਾ ਸਿੰਘ ਸੂਬਾ ਪ੍ਰਧਾਨ, ਜਸਵਿੰਦਰ ਸਿੰਘ ਜਨਰਲ ਸਕੱਤਰ, ਨਿਸ਼ਾਨ ਸਿੰਘ ਵਿੱਤ ਸਕੱਤਰ ਐਕਸਾਈਜ ਵਿਭਾਗ, ਨਛੱਤਰ ਸਿੰਘ ਢੈਪਈ, ਸੂਬਾ ਸੀਨੀਅਰ ਮੀਤ ਪ੍ਰਧਾਨ, ਨਗਿੰਦਰ ਸਿੰਘ ਕਾਲਾ, ਜਨਰਲ ਸਕੱਤਰ, ਗੁਰਜੰਟ ਸਿੰਘ ਪ੍ਰਧਾਨ ਬਾਬਾ ਫਰੀਦ ਯੂਨੀਵਰਸਿਟੀ, ਕੁਲਵਿੰਦਰ ਸਿੰਘ ਪ੍ਰਧਾਨ ਖਜਾਨਾ ਦਫਤਰ, ਸੁਰਿੰਦਰ ਸਿੰਘ ਜਨਰਲ ਸਕੱਤਰ ਕਮਿਸਨਰ ਦਫਤਰ, ਗਗਨਪ੍ਰੀਤ ਸਿੰਘ ਪ੍ਰਧਾਨ ਭੂਮੀ ਰੱਖਿਆ ਵਿਭਾਗ, ਬਲਬੀਰ ਸਿੰਘ ਮੁੱਖ ਸਲਾਹਕਾਰ, ਕਸ਼ੂਤਰੀ ਲਾਲ ਪ੍ਰਧਾਨ ਕਲਾਸ ਫੌਰ ਯੂਨੀਅਨ, ਗੁਰਤੇਜ਼ ਸਿੰਘ ਖਹਿਰਾ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲ, ਬਿੰਕਰ ਸਿੰਘ ਪ੍ਰਧਾਨ ਪਟਵਾਰ ਯੂਨੀਅਨ, ਸਿਵਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੀਪ ਸਿੰਘ ਪ੍ਰਧਾਨ, ਬਿਕਰਮਜੀਤ ਸਿੰਘ ਜਨਰਲ ਸਕੱਤਰ ਸਿਵਲ ਸਰਜਨ ਦਫਤਰ, ਮਨੀਸ਼ ਕੁਮਾਰ ਮੀਡੀਆ ਪ੍ਰੈਸ ਸਕੱਤਰ, ਰੁਪਿੰਦਰ ਸਿੰਘ ਸੁਪਰਡੈਂਟ ਪ੍ਰਧਾਨ ਪਬਲਿਕ ਹੈਲਥ, ਕਮਰਜੀਤ ਸਿੰਘ ਮਚਾਕੀ ਪ੍ਰਧਾਨ ਬੀ.ਐਡ.ਆਰ, ਗੁਰਮੁੱਖ ਸਿੰਘ ਰੁਮਾਣਾ ਪ੍ਰਧਾਨ ਸੀ.ਪੀ.ਐੱਫ ਯੂਨੀਅਨ, ਦੇਸ ਰਾਜ ਗੁਰਜਰ ਪ੍ਰਧਾਨ, ਜ਼ਸਵਿੰਦਰ ਸਿੰਘ ਜਨਰਲ ਸਕੱਤਰ ਸਹਿਤਕਾਰਤਾ ਵਿਭਾਗ, ਅਮਰਿੰਦਰ ਸਿੰਘ ਗੋਲਡੀ ਇੰਡਸਟ੍ਰੀਜ ਵਿਭਾਗ, ਕੁਲਦੀਪ ਕੁਮਾਰ ਪ੍ਰਧਾਨ ਆਈ.ਟੀ.ਆਈ, ਕੁਲਵਿੰਦਰ ਸਿੰਘ, ਪ੍ਰਧਾਨ ਸਮਾਜਿਕ ਸੁਰੱਖਿਆ ਵਿਭਾਗ, ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀਆ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਮਨਿਸਟੀਰੀਅਲ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਰਿਹਾ ਹੈ। ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਸਬੰਧੀ, ਨਵੀ ਭਰਤੀ ਨੂੰ ਬੇਸਿਕ ਪੇ ਦੀ ਬਜਾਏ ਪੂਰੀ ਤਨਖਾਹ ਅਨੁਸਾਰ ਭਰਤੀ ਕਰਨਾ, ਮੁਲਾਜ਼ਮਾਂ ਦਾ 23 ਮਹੀਨਿਆ ਦਾ ਬਕਾਇਆ, ਡੀ.ਏ ਦੀਆਂ ਜਨਵਰੀ 2017 ਤੋਂ ਲੈ ਕੇ ਹੁਣ ਤੱਕ ਦੀਆਂ ਕਿਸਤਾ ਦੇਣਾ, 6ਵੇਂ ਤਨਖਾਹ ਕਮਿਸ਼ਨ ਨੂੰ 01-12-2011 ਨੂੰ ਅਧਾਰ ਮੰਨ ਕੇ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਰੈਗੂਲਰ ਤੌਰ ਤੇ ਨਵੀਂ ਭਰਤੀ ਕਰਨਾ, ਸਿੱਖਿਆ ਵਿਭਾਗ ਸਮੇਤ ਵੱਖ^ਵੱਖ ਵਿਭਾਗਾ ਵਿੱਚ ਕਲਰਕਾਂ ਦੀਆਂ ਜਬਰੀ ਕੀਤੀਆਂ ਗਈਆਂ ਦੂਰ ਦੁਰਾਡੇ ਬਦਲੀਆ ਰੱਦ ਕਰਨਾ, ਵੱਖ^ਵੱਖ ਵਿਭਾਗਾਂ ਵਿੱਚ ਕੰਮ ਕਰਕੇ ਮਨਿਸਟਰੀਅਲ ਕਾਮਿਆਂ ਦੀਆਂ ਤਰੱਕੀ ਕਰਨਾ, ਸਰਕਾਰ ਵੱਲੋਂ ਮੁਲਾਜਮਾਂ ਨੂੰ ਕੁਝ ਦੇਣ ਦੀ ਬਜਾਏ ਸਗੋਂ ਪਹਿਲਾਂ ਹੀ ਆਮਦਨ ਕਰ ਦੇਣ ਵਾਲੇ ਹਰ ਮੁਲਾਜ਼ਮ ਤੇ ਜ਼ਜੀਆ ਕਰ 200/- ਪ੍ਰਤੀ ਮਹੀਨਾ ਲਗਾ ਦਿੱਤਾ ਹੈ। ਇਸ ਤਰ੍ਹਾਂ ਦਾ ਟੈਕਸ ਮੁਗਲ ਰਾਜ ਸਮੇਂ ਲਗਾਇਆ ਜਾਂਦਾ ਸੀ, ਜਿਸਨੂੰ ਸਰਕਾਰ ਲਗਾਨ ਦੇ ਰੂਪ ਵਿੱਚ ਵਸੂਲ ਕਰਦੀ ਸੀ ਅਤੇ ਲਗਾਨ ਨਾ ਦੇਣ ਵਾਲੇ ਦੇ ਸਰੀਰ ਤੇ ਪੱਛ ਲਗਾ ਦੇ ਉਸਦੀ ਰੱਤ ਕੱਢ ਲਈ ਜਾਂਦੀ ਸੀ। ਪੰਜਾਬ ਸਰਕਾਰ ਨੇ ਇਹ ਨੀਤੀ ਅਪਣਾਉਦੇ ਹੋਏ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਬਜਾਏ ਉਹਨਾਂ ਦੀਆਂ ਜੇਬਾਂ ਵਿੱਚੋਂ ਕਰੋੜਾ ਰੁਪਇਆ ਜਬਰੀ ਕੱਢਣ ਦਾ ਫੈਸਲਾ ਕੀਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਡੀ.ਏ ਦਾ ਬਕਾਇਆ ਹੁਣ 1400 ਕਰੋੜ ਦੀ ਬਜਾਏ 6000 ਹਜ਼ਾਰ ਕਰੋੜ ਹੋ ਚੁੱਕਾ ਹੈ। ਸਰਕਾਰ ਦੀ ਇਸ ਮਾਰੂ ਨੀਤੀ ਦਾ ਦਫਤਰੀ ਕਾਮਿਆਂ ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿਤੀ ਗਈ ਕਿ ਜੇਕਰ ਮੁਲਾਜਮਾ ਦੀਆਂ ਮੰਗਾ ਨਾਂ ਮੰਨੀਆ ਗਈਆ ਅਤੇ ਮੁਲਾਜਮ ਵਿਰੋਧੀ ਲਈ ਗਏ ਮਾਰੂ ਫੈਸਲੇ ਵਾਪਸ ਨਾ ਲਏ ਤਾਂ ਮਿਤੀ 17-02-2019 ਤੱਕ ਕਲਮ ਛੋੜ ਹੜ੍ਹਤਾਲ ਕਰਕੇ ਸਰਕਾਰ ਦਾ ਕੰਮ ਠੱਪ ਕੀਤਾ ਜਾਵੇਗਾ ਅਤੇ ਮਿਤੀ 16-02-2019 ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਵੱਡੇ ਐਕਸਨ ਦਾ ਐਲਾਲ ਕਰ ਦਿੱਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਤੇ ਬਲਜੀਤ ਸਿੰਘ, ਵਰਿੰਦਰ ਸਿੰਘ, ਰੀਨਾ ਰਾਣੀ, ਰਜਿੰਦਰ ਕੌਰ ਸਟੈਨੋ, ਡੀ.ਸੀ. ਦਫਤਰ, ਨੀਲਕਰਨ ਸਕੱਤਰ ਭੂਮੀ ਰੱਖਿਆ, ਅਮਰਜੀਤ ਸਿੰਘ ਪੰਨੂ, ਸਿੱਖਿਆ ਵਿਭਾਗ, ਦਵਿੰਦਰ ਗੋਇਲ, ਖੁਰਾਕ ਸਪਲਾਈਜ਼ ਵਿਭਾਗ, ਮਨਜੀਤ ਸਿੰਘ ਪਸੂ ਪਾਲਣ ਵਿਭਾਗ, ਤਰਸੇਮ ਸਿੰਘ ਇੰਮਪਰੂਵਮੈਂਟ ਟਰਸਟ ਆਦਿ ਹਾਜ਼ਰ ਸਨ।