Home Punjab ਕਾਂਗਰਸ ਨੇ ਨਗਰ ਫਰੀਦਕੋਟ ਕੌਂਸਲ ਪ੍ਰਧਾਨਗੀ ਤੇ ਕੀਤਾ ਕਬਜ਼ਾ,

ਕਾਂਗਰਸ ਨੇ ਨਗਰ ਫਰੀਦਕੋਟ ਕੌਂਸਲ ਪ੍ਰਧਾਨਗੀ ਤੇ ਕੀਤਾ ਕਬਜ਼ਾ,

ਦੋ ਸਾਲਾਂ ਤੋਂ ਕਾਂਗਰਸੀ ਹਲਕਾ ਵਿਧਾਇਕ ਦੀ ਸੀ ਨਗਰ ਕੌਂਸਲ ਪ੍ਰਧਾਨਗੀ ਉੱਤੇ ਅੱਖ

692
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਪਿਛਲੇ ਦੋ ਸਾਲ ਤੋਂ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕਿੱਕੀ ਢਿਲੋਂ ਵੱਲੋਂ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਕਬਜ਼ੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ. ਇਸ ਦੇ ਚੱਲਦਿਆਂ ਅੱਜ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਵੱਲੋਂ ਨੋਟੀਫੀਕੇਸ਼ਨ ਹੋਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਦੀ ਚੋਣ ਸਰਬ-ਸੰਮਤੀ ਨਾਲ ਕਰਵਾਕੇ ਅਮਰ ਕੁਮਰ ਬੀਨੂੰ ਨੂੰ ਪ੍ਰਧਾਨ ਚੁਣ ਲਿਆ ਗਿਆ।
ਇਸ ਮੋਕੇ ਫਰੀਦਕੋਟ ਦੇ ਹਲਕਾ ਵਿਧਾਇਕ ਕੁਸਲਦੀਪ ਸਿੰਘ ਕਿੱਕੀ ਢਿਲੋਂ ਨੇ ਕਿਹਾ ਕਿ ਨਗਰ ਕੌਂਸਲ ਦੇ ਪਹਿਲਾਂ ਰਹੇ ਪ੍ਰਧਾਨ ਵੱਲੋਂ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟਾਂ ਪਾਈਆ ਹੋਈਆਂ ਸਨ. ਇਸ ਤੋਂ ਬਾਅਦ ਨਗਰ ਕੌਂਸਲ ਵਿੱਚ ਹੋਏ ਗਲਤ ਕੰਮਾਂ ਦੀ ਇਨਕੁਆਰੀ ਹੋਈ ਸੀ ਜਿਸ ਵਿੱਚ ਦੋਸ਼ੀ ਪਾਏ ਜਾਣ ਤੇ ਉਨ੍ਹਾਂ ਨੂੰ ਰੀਮੂਵ ਕਰ ਦਿੱਤਾ ਗਿਆ ਸੀ ਜਿਸਤੋਂ ਬਾਦ ਅੱਜ ਚੋਣ ਹੋਈ ਹੈ. ਇਸ ਮੋਕੇ ਉਨ੍ਹਾਂ ਸਾਰੇ ਨਗਰ ਕੌਂਸਲਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਅਮਰ ਕੁਮਾਰ ਬੀਨੂੰ ਨੂੰ ਪ੍ਰਧਾਨ ਬਣਾਇਆ ਹੈ.
ਇਸ ਮੋਕੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਅਮਰ ਕੁਮਰ ਬੀਨੂੰ ਨੇ ਹਲਕਾ ਵਿਧਇਕ ਅਤੇ ਸਾਰੇ ਨਗਰ ਕੌਂਸਲਰਾ ਦਾ ਉਹਨਾਂ ਨੂੰ ਪ੍ਰਧਾਨ ਬਨਾਏ ਜਾਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੱਖਪਾਤ ਤੋਂ ਉਪਰ ਉਠਕੇ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਨਗੇ।
ਦੂਜੇ ਪਾਸੇ ਅਕਾਲੀ ਕੌਂਸਲਰ ਸਤੀਸ਼ ਗਰੋਵਰ ਵੱਲੋਂ ਵਿਧਾਇਕ ਉੱਤੇ ਦੋਸ਼ ਲਾਏ ਗਏ ਹਨ ਕਿ ਇਸ ਵਾਸਤੇ ਵਿਧਾਇਕ ਵੱਲੋਂ ਅਕਾਲੀ ਦਲ ਦੇ ਨਗਰ ਕੌਂਸਲਰਾਂ ਤੇ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਇਥੋਂ ਤੱਕ ਕਿ ਉਨ੍ਹਾਂ ਉੱਤੇ ਪਰਚੇ ਤੱਕ ਵੀ ਕਰਵਾਏ ਜਾ ਰਹੇ ਸਨ. ਉਨ੍ਹਾਂ ਕਿਹਾ ਕਿ ਪਿਛਲੇ 2 ਸਾਲ ਤੋਂ, ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕਾ ਵਿਧਾਇਕ ਵੱਲੋਂ ਪ੍ਰਧਾਨ ਉਮਾਂ ਗਰੋਵਰ ਨੂੰ ਅਹੁਦੇ ਤੋਂ ਲਾਹੁਣ ਦੀ ਕਈ ਵਾਰ ਕੌਸ਼ਿਸ਼ ਕੀਤੀ ਗਈ ਹੈ. ਉਨ੍ਹਾਂ ਕਿਹਾ ਕਿ ਪ੍ਰਧਾਨ ਉਮਾਂ ਗਰੋਵਰ ਦੇ ਪਿਤਾ ਦੀ ਹੋਈ ਅਚਾਨਕ ਮੋਤ ਦਾ ਫਾਇਦਾ ਉਠਾਕੇ ਹਲਕਾ ਵਿਧਾਇਕ ਨੇ ਨੋਟੀਫੀਕੇਸ਼ਨ ਲਿਆ ਕੇ ਚੋਣ ਕਰਵਾ ਲਈ ਗਈ ਹੈ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਅਪੀਲ ਕਰਨ ਜਾ ਰਹੇ ਹਨ.