Home National ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਲਕੇ ਰਿਹਾਅ ਕਰੇਗਾ ਪਾਕਿਸਤਾਨ- ਇਮਰਾਨ ਖਾਨ

ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਲਕੇ ਰਿਹਾਅ ਕਰੇਗਾ ਪਾਕਿਸਤਾਨ- ਇਮਰਾਨ ਖਾਨ

205
SHARE

ਪਾਕਿਸਤਾਨ (ਏਜੰਸੀਆਂ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸ਼ਾਂਤੀ ਦੇ ਪ੍ਰਤੀਕ ਵਜੋਂ ਅਸੀਂ ਅਭਿਨੰਦਨ ਨੂੰ ਰਿਹਾਅ ਕਰਾਂਗੇ. ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੂੰ ਭਾਰਤ ਵੱਲੋਂ ਅੱਜ ਪੁਲਵਾਮਾ ਹਮਲੇ ਨਾਲ ਜੁੜੇ ਦਸਤਾਵੇਜ਼ ਸੌਂਪੇ ਗਏ ਹਨ. ਇਮਰਾਨ ਖ਼ਾਨ ਨੇ ਇਹ ਬਿਆਨ ਪਾਕਿਸਤਾਨ ਦੇ ਜੁਆਈਂਟ ਪਾਰਲੀਮਾਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ.
ਇਮਰਾਨ ਖ਼ਾਨ ਨੇ ਕਿਹਾ, “ਚੰਗਾ ਹੁੰਦਾ ਕਿ ਇਹ ਦਸਤਾਵੇਜ਼ ਪਹਿਲਾਂ ਹੀ ਸੌਂਪੇ ਜਾਂਦੇ ਅਤੇ ਜੇ ਅਸੀਂ ਕਾਰਵਾਈ ਨਹੀਂ ਕਰਦੇ ਤਾਂ ਭਾਰਤ ਜੋ ਚਾਹੁੰਦਾ ਉਹ ਕਾਰਵਾਈ ਕਰ ਸਕਦਾ ਸੀ.”