Home Faridkot ਜ਼ਿਲ੍ਹਾ ਪੁਲਿਸ ਫਰੀਦਕੋਟ ਵਾਸਤੇ ਤਿਆਰ ਹਾਈਟੈਕ ਸਰਵੇਲੈਸ ਵੈਨ ਨੂੰ ਹਰੀ ਝੰਡੀ,

ਜ਼ਿਲ੍ਹਾ ਪੁਲਿਸ ਫਰੀਦਕੋਟ ਵਾਸਤੇ ਤਿਆਰ ਹਾਈਟੈਕ ਸਰਵੇਲੈਸ ਵੈਨ ਨੂੰ ਹਰੀ ਝੰਡੀ,

ਆਧੁਨਿਕ ਯੰਤਰਾਂ ਨਾਲ ਲੈਸ ਇਹ ਵੈਨ ਗੈਰ-ਕਾਨੂੰਨੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਅਤੇ ਮਾੜੇ ਅਨਸਰਾਂ ਨੂੰ ਫੜ੍ਹਨ 'ਚ ਹੋਵੇਗੀ ਸਹਾਇਕ

66
SHARE

ਫਰੀਦਕੋਟ (ਡਿੰਪੀ ਸੰਧੂ) ਵਾਹਨ ਚੋਰੀ ਦੀਆਂ ਘਟਨਾਵਾਂ, ਟਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਲਾਪ੍ਰਵਾਹੀ ਨਾਲ ਜਾਂ ਸ਼ਰਾਬ ਪੀ ਕੇ ਡਰਾਇਵਿੰਗ ਕਰਦੇ ਹੋਏ ਸੜਕ ਦੁਰਘਟਨਾਵਾਂ ਕਰਕੇ ਭੱਜਣ ਵਾਲੇ ਵਿਅਕਤੀਆਂ ਨੂੰ ਜਲਦੀ ਤੋ ਜਲਦੀ ਟਰੇਸ ਕਰਨ ਲਈ ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋ ਆਧੁਨਿਕ ਯੰਤਰਾਂ ਨਾਲ ਲੈਸ, ਹਾਈਟੈਕ ਸਰਵੇਲੈਸ ਵੈਨ ਤਿਆਰ ਕੀਤੀ ਗਈ ਹੈ. ਇਸਦਾ ਪ੍ਰਗਟਾਵਾ ਕਰਦਿਆਂ ਐਸ.ਐਸ.ਪੀ ਫਰੀਦਕੋਟ ਸ੍ਰੀ ਰਾਜਬਚਨ ਸਿੰਘ ਸੰਧੂ (ਪੀਪੀਐਸ) ਨੇ ਦੱਸਿਆ ਹੈ ਕਿ ਇਹ ਵੈਨ ਗੈਰ-ਕਾਨੂੰਨੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਅਤੇ ਮਾੜੇ ਅਨਸਰਾਂ ਨੂੰ ਫੜ੍ਹਨ ‘ਚ ਸਹਾਇਕ ਸਿੱਧ ਹੋਵੇਗੀ.
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਇਥੋ ਦੇ ਵਸਨੀਕਾਂ ਦੀ ਜਾਨ-ਮਾਲ ਦੀ ਰਾਖੀ ਦੇ ਨਾਲ-ਨਾਲ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਾਉਣ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ. ਉਨ੍ਹਾਂ ਦੱਸਿਆ ਕਿ ਇਸੇ ਮਕਸਦ ਲਈ ਜ਼੍ਹਿਲਾ ਪੁਲਿਸ ਫਰੀਦਕੋਟ ਵੱਲੋ ਇਹ ਹਾਈਟੈਕ ਸਰਵੇਲੈਸ ਵੈਨ ਤਿਆਰ ਕੀਤੀ ਗਈ ਹੈ ਜਿਸ ਵਿੱਚ ਵਧੀਆ ਅਤੇ ਉਚ ਕੁਆਲਿਟੀ ਦੇ ਕੈਮਰੇ ਲਗਾਏ ਗਏ ਹਨ ਜੋ ਆਟੋਮੈਟਿਕ ਹੀ ਇਸ ਗੱਡੀ ਦੇ ਅੱਗੋ ਨਿਕਲਣ ਵਾਲੇ ਹਰੇਕ ਵਹੀਕਲ ਅਤੇ ਉਸ ਦਾ ਨੰਬਰ ਸਟੋਰ ਕਰਨ ਦੇ ਸਮਰੱਥ ਹਨ.ਉਨ੍ਹਾਂ ਹੋਰ ਦੱਸਦਿਆਂ ਕਿਹਾ ਕਿ ਇਹ ਕੈਮਰੇ ਰਾਤ ਦੇ ਹਨੇਰੇ ਵਿੱਚ ਵੀ ਵਧੀਆ ਕੁਆਲਿਟੀ ਦੀ ਕਵਰੇਜ਼ ਕਰ ਸਕਦੇ ਹਨ ਜਿਸ ਨਾਲ ਇਸ ਗੱਡੀ ਦੇ ਅੱਗੋ ਨਿਕਲਣ ਵਾਲੇ ਹਰੇਕ ਵਹੀਕਲ ਬਾਰੇ ਸੂਚਨਾ ਹਾਸਲ ਕੀਤੀ ਜਾ ਸਕਦੀ ਹੈ. ਉਨ੍ਹਾਂ ਇਸ ਵੈਨ ਬਾਰੇ ਵੇਰਵਾ ਦਿੰਦਿਆਂ ਦੱਸਿਆ ਕਿ ਜਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਕੀਤੀਆਂ ਜਾਣ ਵਾਲੀਆਂ ਨਾਕਾਬੰਦੀਆਂ ਤੇ ਇਹ ਵੈਨ ਥਾਵਾਂ ਬਦਲ ਕੇ ਖੜ੍ਹੀ ਕੀਤੀ ਜਾਇਆ ਕਰੇਗੀ.
ਇਸ ਤੋ ਇਲਾਵਾ ਲੋਕ ਸਭਾ ਚੋਣਾਂ ਦੌਰਾਨ ਵੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਸਮੇ ਇਸ ਵੈਨ ਨਾਲ ਕਵਰੇਜ ਕੀਤੀ ਜਾਵੇਗੀ ਜਾਇਆ ਕਰੇਗੀ ਤਾਂ ਜੋ ਅਜਿਹੇ ਧਰਨੇ ਮੁਜਾਹਰਿਆਂ ਜਾਂ ਚੋਣ ਰੈਲੀਆਂ ਵਿੱਚ ਸ਼ਰਾਰਤੀ ਅਨਸਰਾਂ/ਹੁਲੜਬਾਜਾਂ ਦੀ ਹਰੇਕ ਗਤੀਵਿਧੀ ਤੇ ਨਿਗਰਾਨੀ ਰੱਖ ਕੇ ਅਜਿਹੇ ਵਿਅਕਤੀਆਂ ਨੂੰ ਸਮਾਂ ਰਹਿੰਦੇ ਹੀ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਤੇ ਜ਼ਿਲ੍ਹਾ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਿਆ ਜਾ ਸਕੇ. ਇਸ ਤੋ ਇਲਾਵਾ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਵਿਅਕਤੀਆਂ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਵੀ ਜ਼ਿਲ੍ਹਾ ਪੁਲਿਸ ਫਰੀਦਕੋਟ ਨੂੰ ਇਸ ਵੈਨ ਰਾਹੀਂ ਤਿੱਖੀ ਨਜ਼ਰ ਰੱਖਣ ਵਿੱਚ ਮੱਦਦ ਮਿਲੇਗੀ.