Home Punjab ਜਾਣੋ ! ਕੌਣ ਹੋ ਸਕਦੈ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ,

ਜਾਣੋ ! ਕੌਣ ਹੋ ਸਕਦੈ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ,

ਬੀਬੀ ਜੰਗੀਰ ਕੌਰ ਨੇ ਕੀਤਾ ਇਸ ਸੀਟ ਉਤੋਂ ਅਕਾਲੀ ਉਮੀਦਵਾਰ ਹੋਣ ਦਾ ਦਾਅਵਾ

51
SHARE

ਖਡੂਰ ਸਾਹਿਬ (ਬਿਊਰੋ) ਰਣਜੀਤ ਸਿੰਘ ਬ੍ਰਹਮਪੁਰਾ ਦੀ ਬਗਾਵਤ ਤੋਂ ਬਾਅਦ ਸੂਤਰਾਂ ਅਨੁਸਾਰ ਖਡੂਰ ਸਾਹਿਬ ਤੋਂ ਅਕਾਲੀ ਦਲ ਵੱਲੋਂ ਬੀਬੀ ਜੰਗੀਰ ਕੌਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ. ਇਸ ਦਾ ਐਲਾਨ ਖੁਦ ਬੀਬੀ ਜੰਗੀਰ ਕੌਰ ਨੇ ਕਰਦਿਆਂ ਦੱਸਿਆ ਹੈ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਚੋਣ ਲੜਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਹਾਲਾਂਕਿ ਅਜੇ ਤੱਕ ਅਕਾਲੀ ਦਲ ਵੱਲੋਂ ਅਧਿਕਾਰਿਤ ਤੌਰ ਤੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਹਾਲਾਤਾਂ ਅਨੁਸਾਰ ਇਹ ਹੋਣਾ ਲੱਗਭਗ ਤਹਿ ਲੱਗ ਰਿਹੈ. ਬੀਬੀ ਜੰਗੀਰ ਕੌਰ ਵੱਲੋਂ ਕਪੂਰਥਲਾ ਇਲਾਕੇ ‘ਚ ਵਰਕਰਾਂ ਨਾਲ ਕੀਤੀ ਮੀਟਿੰਗ ਇਸੇ ਕੜੀ ਦਾ ਹਿੱਸਾ ਮੰਨੀ ਜਾ ਰਹੀ ਹੈ.