Home National ਲੋਕ ਸਭਾ ਚੋਣਾਂ 2019 ਦਾ ਵੱਜਿਆ ਬਿਗੁਲ ! ਪੋਲਿੰਗ 11 ਅਪ੍ਰੈਲ ਤੋਂ...

ਲੋਕ ਸਭਾ ਚੋਣਾਂ 2019 ਦਾ ਵੱਜਿਆ ਬਿਗੁਲ ! ਪੋਲਿੰਗ 11 ਅਪ੍ਰੈਲ ਤੋਂ ਸ਼ੁਰੂ, 23 ਮਈ ਨੂੰ ਨਤੀਜਿਆਂ ਦਾ ਹੋਵੇਗਾ ਐਲਾਣ,

ਪੰਜਾਬ ਵਿਚ 19 ਮਈ ਨੂੰ ਹੋਵੇਗੀ ਪੋਲਿੰਗ

40
SHARE

ਨਵੀਂ ਦਿੱਲੀ (ਬਿਊਰੋ) ਭਾਰਤ ਵਿਚ ਆਮ ਲੋਕ ਸਭਾ ਚੋਣਾਂ 2019 ਦਾ ਐਲਾਨ ਹੋ ਗਿਆ ਹੈ।. ਕੁੱਲ ਸੱਤ ਗੇੜਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਪਹਿਲੇ ਗੇੜ ਦੀਆਂ ਵੋਟਾਂ 11 ਅਪ੍ਰੈਲ ਨੂੰ ਹੋਣਗੀਆਂ ਅਤੇ 23 ਮਈ 2019 ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ. ਮੁਲਕ ਦੇ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਨਵੀਂ ਦਿੱਲੀ ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 7 ਗੇੜਾਂ ਵਿਚ ਵੋਟਾਂ ਪੈਣਗੀਆਂ.
ਦੇਸ਼ ਵਿੱਚ ਕਰੀਬ 90 ਕਰੋੜ ਵੋਟਰ ਮਤਦਾਨ ਕਰਨਗੇ. ਪਿਛਲੀ ਵਾਰ 9 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਸਨ ਜਦਕਿ ਇਸ ਵਾਰ 10 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਕੁੱਲ੍ਹ ਨੌਕਰੀ ਪੇਸ਼ਾ ਵੋਟਰ 1.60 ਕਰੋੜ ਹਨ. ਵੋਟਰਾਂ ਕੋਲ ਨੋਟਾ ਦਾ ਵਿਕਲਪ ਹੋਵੇਗਾ ਅਤੇ ਈਵੀਐਮ ਚ ਉਮੀਦਵਾਰ ਦੀ ਤਸਵੀਰ ਵੀ ਹੋਵੇਗੀ.
ਚੋਣ ਜ਼ਾਬਤਾ ਅੱਜ ਤੋਂ ਹੀ ਲਾਗੂ ਹੋ ਗਿਆ ਹੈ. ਇਸ ਵਾਰ ਸੰਵੇਦਨਸ਼ੀਲ ਇਲਾਕਿਆਂ ਚ ਸੀਆਰਪੀਐਫ਼ ਤਾਇਨਾਤ ਹੋਵੇਗੀ ਅਤੇ ਵੋਟਰ ਸੂਚੀ ਵਿਚ ਨਾਂ ਚੈੱਕ ਕਰਨ ਲਈ ਸਪੈਸ਼ਲ ਨੰਬਰ ਦਿੱਤਾ ਗਿਆ ਹੈ. ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਲਈ ਐਪ ਬਣੇਗਾ ਜਿਸ ਵਿੱਚ ਕੀਤੀ ਸ਼ਿਕਾਇਤ ਉੱਤੇ 100 ਮਿੰਟ ਚ ਕਾਰਵਾਈ ਹੋਵੇਗੀ.
ਮੌਜੂਦਾ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖ਼ਤਮ ਹੋਣਾ ਹੈ ਉਸ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ. ਪਹਿਲੇ ਗੇੜ 10 ਅਪ੍ਰੈਲ ਨੂੰ ਅਤੇ ਆਖ਼ਰੀ ਗੇੜ ਮਈ ਨੂੰ ਹੋਵੇਗਾ. ਇਸ ਸਮੇਂ 16ਵੀਂ ਲੋਕ ਸਭਾ ਦਾ ਕਾਰਜਕਾਲ ਚੱਲ ਰਿਹਾ ਹੈ ਅਤੇ ਚੋਣਾਂ ਦੇ ਐਲਾਨ ਨਾਲ ਹੀ 17 ਲੋਕ ਸਭਾ ਦੀ ਚੋਣ ਅਤੇ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ. ਭਾਰਤ ਦੇ ਸੰਵਿਧਾਨ ਦੇ ਆਰਟੀਕਲ-324 ਮੁਤਾਬਕ ਦੇਸ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਜ਼ਿੰਮੇਵਾਰੀ ਭਾਰਤ ਦੇ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ ਕੋਈ ਵੀ ਸਰਕਾਰ ਕਮਿਸ਼ਨ ਦੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇ ਸਕਦੀ.