Home Punjab ਖਹਿਰਾ ਦੇ ਸਿਰ ਤੇ ਲਟਕੀ ਵਿਧਾਇਕੀ ਰੱਦ ਹੋ ਜਾਣ ਦੀ ਤਲਵਾਰ,

ਖਹਿਰਾ ਦੇ ਸਿਰ ਤੇ ਲਟਕੀ ਵਿਧਾਇਕੀ ਰੱਦ ਹੋ ਜਾਣ ਦੀ ਤਲਵਾਰ,

ਵਿਧਾਨ ਸਭਾ ਸਪੀਕਰ ਵੱਲੋਂ ਖਹਿਰਾ ਨੂੰ ਭੇਜਿਆ ਨੋਟਿਸ

90
SHARE

ਜਲੰਧਰ (ਬਿਊਰੋ) ਆਮ ਆਦਮੀ ਪਾਰਟੀ ਛੱਡ ਚੁੱਕੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਨੋਟਿਸ ਪ੍ਰਾਪਤ ਹੋ ਗਿਆ ਹੈ ਜਿਸ ਦੀ ਪੁਸ਼ਟੀ ਖ਼ੁਦ ਸੁਖਪਾਲ ਖਹਿਰਾ ਨੇ ਕੀਤੀ ਹੈ. ਖਹਿਰਾ ਨੇ ਕਿਹੈ ਕਿ ਮੈਂ ਨੋਟਿਸ ਪ੍ਰਾਪਤ ਕਰ ਲਿਆ ਹੈ ਅਤੇ ਜਲਦੀ ਹੀ ਇਸਦਾ ਜੁਆਬ ਦਿਆਂਗਾ. ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਕਾਲੀ ਦਲ ਵੱਲੋਂ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਕੋਲ ਆਪ ਤੋਂ ਬਾਗੀ ਹੋਕੇ ਅਸਤੀਫ਼ਾ ਦੇ ਚੁੱਕੇ ਵਿਧਾਇਕਾਂ ਦੀ ਸਥਿਤੀ ਬਾਰੇ ਸੁਆਲ ਚੁੱਕੇ ਸਨ ਤਾਂ ਸਪੀਕਰ ਨੇ ਦੱਸਿਆ ਸੀ ਕਿ ਖਹਿਰਾ ਨੋਟਿਸ ਪ੍ਰਾਪਤ ਨਹੀਂ ਕਰ ਰਹੇ. ਇਸ ਤੋਂ ਇਲਾਵਾ ਖਹਿਰਾ ਦੀ ਆਪਣੀ ਪੁਰਾਣੀ ਪਾਰਟੀ ‘ਆਪ’ ਵੱਲੋਂ ਵੀ ਵਿਧਾਨ ਸਭਾ ਸਪੀਕਰ ਕੋਲ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ ਸੀ.
ਦੂਜੇ ਪਾਸੇ ਖਹਿਰਾ ਵੱਲੋਂ ਉਨ੍ਹਾਂ ਨੂੰ ਕੋਈ ਵੀ ਨੋਟਿਸ ਮਿਲਣ ਤੋਂ ਇਨਕਾਰ ਕਰਨ ਮਗਰੋਂ ਖਹਿਰਾ ਨੂੰ ਜਨਤਕ ਇਸ਼ਤਿਹਾਰਬਾਜ਼ੀ ਰਾਹੀਂ ਨੋਟਿਸ ਭੇਜੇ ਜਾਣ ਦੀਆਂ ਖਬਰਾਂ ਵੀ ਆਈਆਂ ਸਨ ਪਰ ਇਸ ਤੋਂ ਪਹਿਲਾਂ ਹੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲ ਗਿਆ ਹੈ. ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਖਹਿਰਾ ਦੇ ਜੁਆਬ ਤੋਂ ਬਾਅਦ ਉਨ੍ਹਾਂ ਦੀ ਵਿਧਾਇਕੀ ਬਾਰੇ ਕੀ ਫੈਸਲਾ ਹੁੰਦਾ ਹੈ.