Home Punjab ਤਿੰਨ ਰਾਜਾਂ ਦੀ ਪੁਲਿਸ ਵੱਲੋਂ ਚੋਣਾਂ ‘ਚ ਗੜਬੜੀ ਰੋਕਣ ਲਈ ਸਾਂਝੇ ਉਪਰੇਸ਼ਨ...

ਤਿੰਨ ਰਾਜਾਂ ਦੀ ਪੁਲਿਸ ਵੱਲੋਂ ਚੋਣਾਂ ‘ਚ ਗੜਬੜੀ ਰੋਕਣ ਲਈ ਸਾਂਝੇ ਉਪਰੇਸ਼ਨ ਦੀ ਕੀਤੀ ਤਿਆਰੀ,

ਮੱਧ ਪ੍ਰਦੇਸ਼ ਦੀ ਅਫ਼ੀਮ, ਪੰਜਾਬ ਦੀ ਸ਼ਰਾਬ ਅਤੇ ਰਾਜਸਥਾਨ ਦੀ ਹੈਰੋਇਨ 'ਤੇ ਕੱਸਿਆ ਜਾਵੇਗਾ ਸ਼ਿਕੰਜਾ

74
SHARE

ਚੰਡੀਗੜ੍ਹ (ਬਿਊਰੋ) ਲੋਕ ਸਭਾ ਚੋਣਾਂ ‘ਚ ਗੜਬੜੀ ਰੋਕਣ ਲਈ ਪੁਲਿਸ ਨੇ ਤਸਕਰਾਂ ਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕਮਰ ਕੱਸ ਲਈ ਹੈ. ਇਸ ਲਈ ਬਕਾਇਦਾ ਪੰਜਾਬ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਪੁਲਿਸ ਵੱਲੋਂ ਬੁੱਧਵਾਰ ਨੂੰ ਮੀਟਿੰਗ ਕਰਕੇ ਰਣਨੀਤੀ ਉਲੀਕ ਲਈ ਗਈ ਹੈ. ਮੀਟਿੰਗ ਦੌਰਾਨ ਪੁਲਿਸ ਨੇ ਮੰਨਿਆ ਹੈ ਰਾਜਾਂ ਦੀ ਪੁਲਿਸ ਦੇ ਆਪਸੀ ਤਾਲਮੇਲ ਦੀ ਘਾਟ ਦਾ ਫ਼ਾਇਦਾ ਤਸਕਰ ਤੇ ਗੈਂਗਸਟਰ ਉਠਾ ਰਹੇ ਹਨ ਜਿਸ ਕਰਕੇ ਮੱਧ ਪ੍ਰਦੇਸ਼ ਦੀ ਅਫ਼ੀਮ, ਪੰਜਾਬ ਦੀ ਸ਼ਰਾਬ ਤੇ ਰਾਜਸਥਾਨ ’ਚੋਂ ਹੈਰੋਇਨ ਦੇ ਰਾਹ ਰੋਕਣ ਲਈ ਸਾਂਝੀ ਪਹੁੰਚ ’ਤੇ ਜ਼ੋਰ ਦਿੱਤਾ ਗਿਆ.
ਆਈ.ਜੀ ਫਾਰੂਕੀ ਨੇ ਮੀਟਿੰਗ ਮਗਰੋਂ ਦੱਸਿਆ ਕਿ ਤਿੰਨਾਂ ਸੂਬਿਆਂ ਦੇ ਭਗੌੜਿਆਂ, ਤਸਕਰਾਂ ਤੇ ਗੈਂਗਸਟਰਾਂ ਦੀ ਸੂਚਨਾ ਦਾ ਆਪਸੀ ਅਦਾਨ-ਪ੍ਰਦਾਨ ਕੀਤਾ ਗਿਆ ਹੈ ਇਸ ਨਾਲ ਚੋਣਾਂ ਮੌਕੇ ਇਨ੍ਹਾਂ ਲੋਕਾਂ ਨੂੰ ਠੱਲ੍ਹ ਪਾਉਣ ਵਿਚ ਸੌਖ ਰਹੇਗੀ. ਅੰਤਰਰਾਜੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਹੈ ਕਿ ਤਿੰਨਾਂ ਸੂਬਿਆਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਥਾਣਿਆਂ ਦੇ ਐਸਐਚਓ ਪੱਧਰ ‘ਤੇ ਵੀ ਸੂਚਨਾਵਾਂ ਆਪਸ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ.
ਬੀਕਾਨੇਰ ਦੇ ਆਈਜੀ ਬੀ.ਐਲ ਮੀਨਾ ਨੇ ਦੱਸਿਆ ਕਿ ਰਾਜਸਥਾਨ ਦੇ ਹਿੰਦੂ ਮੱਲ ਕੋਟ ਜ਼ਰੀਏ ਪਾਕਿਸਤਾਨ ਵੱਲੋਂ ਤਸਕਰ ਹੈਰੋਇਨ ਸਪਲਾਈ ਕਰਦੇ ਹਨ ਅਤੇ ਮੰਨਿਆ ਕਿ ਆਪਸੀ ਤਾਲਮੇਲ ਦੀ ਘਾਟ ਦਾ ਗ਼ਲਤ ਅਨਸਰ ਫ਼ਾਇਦਾ ਉਠਾਉਂਦੇ ਹਨ. ਉਨ੍ਹਾਂ ਦੱਸਿਆ ਕਿ ਦਿੱਲੀ ਤੇ ਆਗਰਾ ਤੋਂ ਮੈਡੀਕਲ ਨਸ਼ੇ ਤਿੰਨਾਂ ਸੂਬਿਆਂ ਤੱਕ ਪੁੱਜਦੇ ਹਨ ਜਦੋਂਕਿ ਮੱਧ ਪ੍ਰਦੇਸ਼ ’ਚੋਂ ਅਫੀਮ ਦੀ ਸਪਲਾਈ ਹੁੰਦੀ ਹੈ. ਇਸੇ ਤਰ੍ਹਾਂ ਪੰਜਾਬ ’ਚੋਂ ਸ਼ਰਾਬ ਦੀ ਸਪਲਾਈ ਵਾਇਆ ਰਾਜਸਥਾਨ ਗੁਜਰਾਤ ਨੂੰ ਹੁੰਦੀ ਹੈ. ਹਿਸਾਰ ਦੇ ਆਈਜੀ ਅਮਿਤਾਭ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਵਿਚ ਗ਼ਲਤ ਅਨਸਰਾਂ ਦੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਜਿਸ ਕਰਕੇ ਚੋਣਾਂ ਦੌਰਾਨ ਮਾੜੇ ਅਨਸਰਾਂ ਦੇ ਰਾਹ ਰੁਕਣਗੇ.