Home National ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲੀ ਦੁਵੱਲੀ ਬੈਠਕ...

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲੀ ਦੁਵੱਲੀ ਬੈਠਕ ਸਮਾਪਤ

ਦੋ ਅਪਰੈਲ 2019 ਨੂੰ ਪਾਕਿਸਤਾਨ ਦੇ ਵਾਹਗਾ ਵਿੱਚ ਵੀ ਹੋਵੇਗੀ ਬੈਠਕ

36
SHARE

ਅੰਮ੍ਰਿਤਸਰ (ਬਿਊਰੋ) ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲੀ ਦੁਵੱਲੀ ਬੈਠਕ ਸਮਾਪਤ ਹੋ ਗਈ ਹੈ. ਬੈਠਕ ਦੀ ਸਮਾਪਤੀ ਮਗਰੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀਪੂਰਨ ਮਾਹੌਲ ਵਿੱਚ ਮੀਟਿੰਗ ਹੋਈ ਜਿਸ ਨਾਲ ਦੋਵੇਂ ਦੇਸ਼ ਕਰਤਾਰਪੁਰ ਸਾਹਿਬ ਗਲਿਆਰੇ ‘ਤੇ ਅੱਗੇ ਵਧ ਸਕਦੇ ਹਨ.


ਮੀਟਿੰਗ ਵਿੱਚ ਵੱਖ-ਵੱਖ ਤਕਨੀਕੀ ਪੱਖਾਂ ਅਤੇ ਗਲਿਆਰੇ ਦੇ ਵੇਰਵਿਆਂ ਬਾਰੇ ਵੀ ਗੱਲਬਾਤ ਹੋਈ ਹੈ. ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸ.ਸੀ.ਐਲ ਦਾਸ ਵੱਲੋਂ ਕੀਤੀ ਗਈ ਜਦਕਿ ਪਾਕਿਸਤਾਨ ਵਾਲੇ ਪਾਸਿਓਂ ਡਾ. ਮੁਹੰਮਦ ਫੈਜ਼ਲ ਪਹੁੰਚੇ ਹਨ. ਦੋਵਾਂ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਇਕੱਠਿਆਂ ਤੇ ਤੇਜ਼ੀ ਨਾਲ ਕੰਮ ਕਰਨ ‘ਤੇ ਸਹਿਮਤੀ ਜਤਾਈ ਹੈ.


ਹੁਣ ਆਉਂਦੀ 19 ਮਾਰਚ ਨੂੰ ਦੋਵੇਂ ਦੇਸ਼ ਸਰਹੱਦ ‘ਤੇ ਗਲਿਆਰੇ ਦੇ ਮੇਲ ਬਿੰਦੂ ਤੈਅ ਕਰਨਗੇ ਉਸ ਸਮੇਂ ਦੋਵੇਂ ਦੇਸ਼ਾਂ ਦੇ ਤਕਨੀਕੀ ਮਾਹਰ ਹੀ ਸ਼ਾਮਲ ਹੋਣਗੇ ਇਸ ਉਪਰੰਤ ਦੋ ਅਪਰੈਲ 2019 ਨੂੰ ਪਾਕਿਸਤਾਨ ਦੇ ਵਾਹਗਾ ਵਿੱਚ ਵੀ ਬੈਠਕ ਹੋਵੇਗੀ.