Home Punjab ਜਥੇਦਾਰ ਬ੍ਰਹਮਪੁਰਾ ਤੇ ਸੁਖਬੀਰ ਬਾਦਲ ਨੇ ਆਪਿਸ ‘ਚ ਵਟਾਏ ਭਤੀਜੇ !

ਜਥੇਦਾਰ ਬ੍ਰਹਮਪੁਰਾ ਤੇ ਸੁਖਬੀਰ ਬਾਦਲ ਨੇ ਆਪਿਸ ‘ਚ ਵਟਾਏ ਭਤੀਜੇ !

ਬ੍ਰਹਮਪੁਰਾ ਦਾ ਭਤੀਜਾ ਸੁਖਬੀਰ ਕੋਲ ਤੇ ਬਾਦਲ ਦਾ ਭਤੀਜਾ ਬ੍ਰਹਮਪੁਰਾ ਕੋਲ

51
SHARE

ਚੰਡੀਗੜ੍ਹ (ਬਿਊਰੋ) ਸਿਆਸਤ ‘ਚ ਯਾਰੀਆਂ ਤੇ ਰਿਸ਼ਤੇਦਾਰੀਆਂ ਕਦੇ ਵੀ ਟਿਕਾਊ ਨਹੀਂ ਹੁੰਦੀਆਂ, ਜੀ ਹਾਂ ਬਿੱਲਕੁਲ ਸਹੀ ਸੁਣਿਐ ਤੁਸੀਂ ! ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ, ਜਿਥੇ ਅੱਜਕੱਲ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹੈ.
ਬੀਤੇ ਕੱਲ੍ਹ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਘਰ ਸੰਨ੍ਹ ਲਾਉਂਦਿਆਂ ਜਥੇਦਾਰ ਬ੍ਰਹਮਪੁਰਾ ਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਨੂੰ ਪੁਚਕਾਰ ਕੇ ਪਰਿਵਾਰ ਅਤੇ ਸਮਰਥਕਾਂ ਸਮੇਤ ਪਾਰਟੀ ‘ਚ ਸ਼ਾਮਲ ਕਰ ਲਿਆ ਗਿਆ ਸੀ ਅਤੇ ਬ੍ਰਹਮਪੁਰਾ ਦਾ ਕਿਲ੍ਹਾ ਬਣਨ ਤੋਂ ਪਹਿਲਾਂ ਹੀ ਢਾਅ ਦੇਣ ਦਾ ਦਾਅਵਾ ਕੀਤਾ ਗਿਆ ਸੀ.
ਉਥੇ ਹੀ ਦੂਜੇ ਪਾਸਿਓਂ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸੁਖਬੀਰ ਦੀ ਪਾਈ ਭਾਜੀ ਮੋੜਦਿਆਂ ਬਾਦਲ ਦੇ ਭਤੀਜੇ ਸੁਖਇੰਦਰ ਸਿੰਘ ‘ਬੱਬੀ ਬਾਦਲ’ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ‘ਚ ਮਿਲਾਉਂਦਿਆਂ ਉਸਨੂੰ ਯੂਥ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ.
ਇਥੇ ਇਹ ਜਿਕਰਯੋਗ ਹੈ ਕਿ ਬੱਬੀ ਬਾਦਲ ਸਵ.ਸੁਰਿੰਦਰ ਸਿੰਘ ਬਾਦਲ ਦੇ ਸਪੁੱਤਰ ਹਨ ਅਤੇ ਸ.ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰਾਂ ‘ਚੋਂ ਇੱਕ ਹੈ ਜਿਹੜੇ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਸਨ ਪਰ ਸਿਆਸਤ ‘ਚ ਸਭ ਕੁਝ ਮੁਮਕਿਨ ਹੁੰਦੈ ਜਿਥੇ ਰਿਸ਼ਤੇਦਾਰੀ ਅਤੇ ਯਾਰੀ ਕਦੇ ਵੀ ਅਤੇ ਕਿਸੇ ਵੀ ਸਮੇਂ ਬਦਲ ਸਕਦੀ ਹੈ.