Home Faridkot ਪੰਜਾਹ ਹਜ਼ਾਰ ਤੋਂ ਵੱਧ ਨਕਦੀ ਲੈ ਕੇ ਚੱਲਣ ਦਾ ਦੇਣਾ ਪਵੇਗਾ ਸਬੂਤ-ਡਿਪਟੀ...

ਪੰਜਾਹ ਹਜ਼ਾਰ ਤੋਂ ਵੱਧ ਨਕਦੀ ਲੈ ਕੇ ਚੱਲਣ ਦਾ ਦੇਣਾ ਪਵੇਗਾ ਸਬੂਤ-ਡਿਪਟੀ ਕਮਿਸ਼ਨਰ

10 ਲੱਖ ਤੋਂ ਵੱਧ ਨਕਦੀ ਬੈਂਕ 'ਚ ਜਮਾਂ ਕਰਾਉਣ ਜਾਂ ਕਢਾਉਣ 'ਤੇ ਵੀ ਰੱਖੀ ਜਾਵੇਗੀ ਤਿੱਖੀ ਨਜ਼ਰ

53
SHARE

ਫਰੀਦਕੋਟ (ਡਿੰਪੀ ਸੰਧੂ) ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣ ਜ਼ਾਬਤਾ ਲੱਗਣ ਨਾਲ ਹੀ ਬੈਂਕਾਂ ਵਿਚੋਂ ਨਕਦੀ ਕਢਵਾਉਣ ਤੇ ਜਮਾਂ ਕਰਾਉਣ ਦੇ ਨਾਲ ਨਾਲ ਨਕਦੀ ਰੱਖਣ ਦੇ ਮਾਮਲੇ ਵਿਚ ਸਖਤੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸਨਰ ਸ: ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਚੋਣਾਂ ਦੌਰਾਨ ਨਕਦੀ ਰੱਖਣ ਬਾਰੇ ਚੈਕਿੰਗ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਜੇ ਕਿਸੇ ਕੋਲੋਂ 50 ਹਜਾਰ ਤੋਂ ਵੱਧ ਦੀ ਨਕਦੀ ਬਰਾਮਦ ਹੁੰਦੀ ਹੈ ਤਾਂ ਉਸ ਦਾ ਸਬੂਤ ਦੇਣਾ ਪਵੇਗਾ।
ਉਨਾਂ ਦੱਸਿਆ ਕਿ ਬੈਂਕਾਂ ਵਿਚੋਂ 10 ਲੱਖ ਤੋਂ ਵੱਧ ਦੀ ਨਕਦੀ ਕਢਵਾਉਣ ਤੇ ਜਮਾਂ ਕਰਾਉਣ ਦੇ ਮਾਮਲੇ ਧਿਆਨ ਵਿਚ ਲਿਆਂਦੇ ਜਾਣ। ਜਿਲੇ ਜਾਂ ਹਲਕੇ ਵਿਚ ਆਰਟੀਜੀਐਸ ਰਾਹੀਂ ਇਕ ਬੈਂਕ ਖਾਤੇ ਵਿਚੋਂ ਕਈ ਵਿਅਕਤੀਆਂ ਨੂੰ ਪੈਸੇ ਟਰਾਂਸਫਰ ਕਰਨ ਦੇ ਮਾਮਲੇ ਵੀ ਘੋਖੇ ਜਾਣਗੇ। ਇਸ ਤੋਂ ਇਲਾਵਾ ਉਮੀਦਵਾਰ ਜਾਂ ਉਸ ਦੇ ਪਤੀ ਜਾਂ ਪਤਨੀ ਜਾਂ ਹੋਰ ਮੈਂਬਰ ਜਿਨਾਂ ਦਾ ਨਾਮ ਹਲਫਨਾਮੇ ਵਿਚ ਦਰਜ ਹੈ, ਦੇ ਖਾਤੇ ਵਿਚੋਂ ਇਕ ਲੱਖ ਤੋਂ ਵੱਧ ਦੀ ਰਕਮ ਜਮਾਂ ਕਰਾਉਣ ਜਾਂ ਕਢਵਾਉਣ ਦੇ ਮਾਮਲਾ ਵੀ ਪੜਤਾਲ ਦੇ ਘੇਰੇ ਵਿਚ ਆਵੇਗਾ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਲੀਡ ਬੈਂਕ ਦੇ ਮੈਨੇਜਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਿਲੇ ਵਿਚ ਪੈਂਦੇ ਸਾਰੇ ਬੈਂਕਾਂ ਦੀ ਰਿਪੋਰਟ ਲਗਾਤਾਰ ਲੈਣ ਅਤੇ ਰਿਪੋਰਟ ਉਨਾਂ ਕੋਲ ਜਮਾਂ ਕਰਾਉਣ ਉਨਾਂ ਦੱਸਿਆ ਕਿ ਲੀਡ ਬੈਂਕ ਮੈਨੇਜਰ ਹੀ ਜਿਲੇ ਦਾ ਨੋਡਲ ਅਫਸਰ ਹੋਵੇਗਾ, ਜੋ ਬੈਂਕਾਂ ਵਿਚੋਂ ਨਕਦੀ ਕਢਾਉਣ ਦੇ ਮਾਮਲਿਆਂ ਦਾ ਨਿਗਰਾਨ ਹੋਵੇਗਾ।ਉਨਾਂ ਕੈਸ ਵੈਨਾਂ ਤੇ ਏਟੀਐਮਜ ਦੇ ਸਬੰਧ ਵਿੱਚ ਵੀ ਹਦਾਇਤਾਂ ਦਿੱਤੀਆਂ। ਉਨਾਂ ਨਕਦੀ ਦੀ ਰਿਕਵਰੀ ਲਈ ਬਣਾਈਆਂ ਟੀਮਾਂ ਬਾਰੇ ਦੱਸਦਿਆਂ ਜਾਣਕਾਰੀ ਦਿੱਤੀ ਕਿ 50 ਹਜਾਰ ਤੋਂ 10 ਲੱਖ ਤੱਕ ਦੀ ਨਕਦੀ ਰੱਖਣ ਵਾਲਿਆਂ ਨੂੰ ਸਬੂਤ ਦੇਣਾ ਪਵੇਗਾ। ਜੇ ਪੈਸੇ ਬੈਂਕ ਵਿਚੋਂ ਕਢਾਏ ਹਨ ਤਾਂ ਰਸੀਦ ਦੇਣੀ ਪਵੇਗੀ।