Home Faridkot ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਫਰੀਦਕੋਟ ‘ਚ ਇੱਕ ਵਿਅਕਤੀ ਉੱਤੇ ਚੜ੍ਹੀ ਕਾਰ,

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਫਰੀਦਕੋਟ ‘ਚ ਇੱਕ ਵਿਅਕਤੀ ਉੱਤੇ ਚੜ੍ਹੀ ਕਾਰ,

ਨੌਜਵਾਨ ਵਿਅਕਤੀ ਦੀ ਮੌਕੇ ਤੇ ਹੋਈ ਮੌਤ,

356
SHARE

ਫਰੀਦਕੋਟ (ਡਿੰਪੀ ਸੰਧੂ) ਕਹਿੰਦੇ ਹਨ ਕਿ ਜਿੰਦਗੀ ਅਤੇ ਮੌਤ ਪ੍ਰਮਾਤਮਾਂ ਦੇ ਹੱਥ ਹੈ ਅਤੇ ਕਦੋਂ, ਕਿਥੇ ਕੀ ਭਾਣਾ ਵਰਤ ਜਾਏ ਕੋਈ ਨਹੀਂ ਜਾਣਦਾ, ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਜਿਥੇ ਪਾਰਕਿੰਗ ਵਿੱਚ ਖੜ੍ਹੀ ਕਾਰ ਨੇ ਸਾਹਮਣੇ ਬੈਂਚ ਉੱਤੇ ਬੈਠੇ ਵਿਅਕਤੀ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਨਵਜੰਮੇ ਬੱਚੇ ਦੇ ਇਲਾਜ ਲਈ ਇਥੇ ਆਇਆ ਸੀ ਅਤੇ ਧੁੱਪੇ ਬੈਠਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ।
ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਵਾਪਰੀ ਹੌਲਨਾਕ ਘਟਨਾ ਨੇ ਜਿਥੇ ਇੱਕ ਨਵੇਂ ਜਨਮੇਂ ਬੱਚੇ ਨੂੰ ਅਨਾਥ ਕਰ ਦਿੱਤਾ ਉਥੇ ਹੀ ਇੱਕ ਸਾਲ ਪਹਿਲਾਂ ਵਿਆਹੀ ਲੜਕੀ ਨੂੰ ਵਿਧਵਾ ਬਣਾ ਦਿੱਤਾ. ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਜਿਲ੍ਹੇ ਦੇ ਪਿੰਡ ਜੱਸੇਆਣਾ ਵਾਸੀ ਬਿਵਾਸ ਕੁਮਾਰ ਉਮਰ ਕਰੀਬ 24 ਸਾਲ ਜੋ ਆਪਣੇ ਇੱਕ ਮਹੀਨੇ ਦੇ ਬੱਚੇ ਦੇ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਆਇਆ ਸੀ ਅਤੇ ਬੈਂਚ ਤੇ ਬੈਠਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਿਸ ਨੂੰ ਪਾਰਕਿੰਗ ਵਿੱਚ ਖੜ੍ਹੀ ਕਾਰ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਤੱਖ ਦਰਸ਼ੀਆਂ ਅਤੇ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਇੱਕ ਵਿਅਕਤੀ ਬੈਂਚ ਤੇ ਬੈਠਾ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਇੱਕ ਕਾਰ ਸਵਾਰ ਤੋਂ ਖੜ੍ਹੀ ਕਾਰ ਸਟਾਰਟ ਕਰਦੇ ਸਮੇਂ ਬੇਕਾਬੂ ਹੋਕੇ ਉਸ ਵਿਅਕਤੀ ਉੱਪਰ ਜਾ ਚੜ੍ਹੀ ਜਿਸ ਨਾਲ ਉਸ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਪ੍ਰਿਅੰਕਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਇੱਕ ਮਹੀਨੇ ਦਾ ਬੱਚਾ ਹਸਪਤਾਲ ਵਿੱਚ ਦਾਖਲ ਸੀ ਅਤੇ ਉਸ ਦਾ ਪਤੀ ਬਾਹਰ ਪਾਰਕਿੰਗ ਵਿੱਚ ਫੋਨ ਤੇ ਗੱਲਬਾਤ ਕਰ ਰਿਹਾ ਸੀ ਤਾਂ ਅਚਾਨਕ ਇੱਕ ਬੇਕਾਬੂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੇ ਦੱਸਆਿ ਕਿ ਉਨ੍ਹਾਂ ਦੀ ਲਵ-ਮੈਰਿਜ ਹੋਈ ਸੀ ਅਤੇ ਹਾਲੇ ਇੱਕ ਸਾਲ ਵੀ ਪੂਰਾ ਨਹੀਂ ਸੀ ਹੋਇਆ. ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।
ਇਸ ਸਾਰੇ ਮਾਮਲੇ ਬਾਰੇ ਜਦ ਤਫਤੀਸ਼ੀ ਅਧਕਾਰੀ ਗੁਰਮੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਉੱਤੇ ਇਤਲਾਹ ਮਿਲੀ ਸੀ ਕਿ ਜੀ.ਜੀ.ਐਸ ਮੈਡੀਕਲ ਹਸਪਤਾਲ ਵਿੱਚ ਇੱਕ ਕਾਰ ਨੇ ਕਿਸੇ ਵਿਅਕਤੀ ਨੂੰ ਟੱਕਰ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੇ ਜਾ ਕੇ ਉਨ੍ਹਾਂ ਕਾਰ ਨੂੰ ਕਬਜੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮ੍ਰਿਤਕ ਦੇ ਪ੍ਰੀਵਾਰ ਵਾਲੇ ਬਿਆਨ ਦਰਜ ਕਰਵਾਉਣਗੇ ਉਸੇ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।