Home Faridkot ਫਰੀਦਕੋਟ ‘ਚ ਆਬਕਾਰੀ ਤੇ ਕਰ ਵਿਭਾਗ ਨੇ ਕੀਤੀ ਸ਼ਰਾਬ ਦੇ ਠੇਕਿਆਂ ਦੀ...

ਫਰੀਦਕੋਟ ‘ਚ ਆਬਕਾਰੀ ਤੇ ਕਰ ਵਿਭਾਗ ਨੇ ਕੀਤੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ,

ਜ਼ਿਲ੍ਹਾ ਫਰੀਦਕੋਟ ਦਾ ਸਾਲ ਦਾ ਰੈਵੀਨਿਊ 115 ਕਰੌੜ ਰੁਪਏ

453
SHARE

ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਸਾਲ 2019-20 ਲਈ ਜ਼ਿਲ੍ਹਾ ਫਰੀਦਕੋਟ ਦੇ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਨਿਲਾਮੀ ਡਰਾਅ ਰਾਹੀਂ ਕਰਵਾਈ ਗਈ। ਇਸ ਪ੍ਰਤੀਕ੍ਰਿਆ ਦੀ ਸੁਰੂਆਤ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵੱਲੋਂ ਪਰਚੀ ਖੋਲ ਕੇ ਕੀਤੀ ਗਈ। ਇਸ ਮੋਕੇ ਵੱਡੀ ਗਿਣਤੀ ਵਿੱਚ ਸ਼ਰਾਬ ਠੇਕੇਦਾਰ ਆਪਣੇ ਹਮਾਇਤੀਆਂ ਨਾਲ ਪਹੁੰਚੇ ਹੋਏ ਸਨ।
ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਬਕਾਰੀ ਅਤੇ ਕਰ ਵਿਭਾਗ ਦੇ ਕਮਿਸ਼ਨਰ ਜੋਗਿੰਦਰ ਕੁਮਾਰ ਸਿੰਗਲਾਂ ਨੇ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਲਈ ਸਾਲ 2019-20 ਲਈ ਡਰਾਅ ਫਲਾਟਸ ਦਾ ਸਾਰਾ ਕੰਮ ਡੀ.ਸੀ ਫਰੀਦਕੋਟ ਦੀ ਹਾਜ਼ਰੀ ਵਿੱਚ ਮੁਕੰਮਲ ਕਰ ਲਿਆ ਗਿਆ ਹੈ।ਉਹਨਾਂ ਕਿਹਾ ਅੱਜ ਦੀ ਨਿਲਾਮੀ ਲਈ ਕੁੱਲ 1759 ਅਰਜ਼ੀਆਂ ਪ੍ਰਾਪਤ ਹੋਈਆ ਸੀ ਜਿਹਨਾਂ ਤੋਂ 30,000/- ਰੁਪਏ ਹਿਸਾਬ ਨਾਲ ਸਵਾ ਪੰਜ੍ਹ ਕਰੌੜ ਰੈਵੀਨਿਊ ਇਕੱਠਾ ਹੋਇਆ ਹੈ।ਇਸ ਮੋਕੇ ਉਹਨਾਂ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਦਾ ਰੈਵੀਨਿਊ 115 ਕਰੌੜ ਰੁਪਏ ਹੈ ਅਤੇ ਪਿਛਲੇ ਸਾਲ ਠੇਕੇਦਾਰਾਂ ਲਈ ਵਧੀਆ ਰਿਹਾ ਅਤੇ ਸਰਕਾਰ ਲਈ ਵੀ ਵਧੀਆਂ ਰਿਹਾ।