Home Punjab ‘ਆਪ’ ਵੱਲੋਂ ਪੰਜਾਬ ‘ਚ ਗੱਠਜੋੜ ਦੀਆਂ ਅਟਕਲਾਂ ਨੂੰ ਲੱਗਿਆ ਵਿਰਾਮ,

‘ਆਪ’ ਵੱਲੋਂ ਪੰਜਾਬ ‘ਚ ਗੱਠਜੋੜ ਦੀਆਂ ਅਟਕਲਾਂ ਨੂੰ ਲੱਗਿਆ ਵਿਰਾਮ,

ਪੰਜਾਬ ਰਾਜ ਵਾਸਤੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ ਵੀ ਕੀਤੀ ਤਿਆਰ

123
SHARE

ਚੰਡੀਗੜ੍ਹ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਗੱਠਜੋੜ ਦੀਆਂ ਅਟਕਲਾਂ ਨੂੰ ਵਿਰਾਮ ਲਾਉਂਦਿਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉੁਮੀਦਵਾਰ ਤਹਿ ਕਰ ਲਏ ਹਨ. ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਜਿਸ ਉੱਤੇ ਕੇਵਲ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਵੱਲੋਂ ਹੀ ਮੁਹਰ ਲਾਉਣੀ ਬਾਕੀ ਹੈ. ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਇਸ ਵਾਰ ਬਾਹਰੀ ਨੇਤਾਵਾਂ ਦੀ ਜਗ੍ਹਾ ਪਾਰਟੀ ਦੇ ਆਗੂਆਂ ਨੂੰ ਹੀ ਟਿਕਟਾਂ ਦੇਣ ਜਾ ਰਹੀ ਹੈ.
ਸੂਤਰਾਂ ਅਨੁਸਾਰ ਕੋਰ ਕਮੇਟੀ ਵੱਲੋਂ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਤਿਆਰ ਕੀਤੀ ਸੂਚੀ ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਕਰਨਲ ਭਲਿੰਦਰ ਸਿੰਘ, ਹਰੀ ਸਿੰਘ ਟੌਹੜਾ, ਨੀਨਾ ਮਿੱਤਲ ਅਤੇ ਚੇਤਨ ਸਿੰਘ ਜੌੜੇਮਾਜਰਾ ਵਿੱਚੋਂ ਕਿਸੇ ਇੱਕ ਨੂੰ ਉਮੀਦਵਾਰ ਬਣਾ ਸਕਦੀ ਹੈ. ਇਸੇ ਤਰ੍ਹਾਂ ਰਾਖਵੇਂ ਹਲਕਾ ਫ਼ਤਹਿਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਮੁਅੱਤਲ ਹੋਣ ਕਰਕੇ ਬਲਜਿੰਦਰ ਸਿੰਘ ਚੌਂਦਾ ਤੇ ਸੁਖਵਿੰਦਰ ਕੌਰ ਵਿੱਚੋਂ ਕਿਸੇ ਇੱਕ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭੁਪਿੰਦਰ ਸਿੰਘ ਬਿੱਟੂ, ਮਨਜਿੰਦਰ ਸਿੰਘ ਸਿੱਧੂ ਅਤੇ ਡਾ.ਕਸ਼ਮੀਰ ਸਿੰਘ ਸੋਹਲ ਵਿੱਚੋਂ ਕਿਸੇ ਇੱਕ ਨੂੰ ਟਿਕਟ ਮਿਲ ਸਕਦੀ ਹੈ, ਜਲੰਧਰ ਰਾਖਵੇਂ ਹਲਕੇ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਅਤੇ ਡਾ. ਸ਼ਿਵਦਿਆਲ ਸਿੰਘ ਮਾਲੀ ’ਚੋਂ ਕਿਸੇ ਇੱਕ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਲੁਧਿਆਣਾ ਤੋਂ ਸੁਰੇਸ਼ ਗੋਇਲ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ, ਫਿਰੋਜਪੁਰ ਤੋਂ ਸੁਖਰਾਜ ਗੋਰਾ, ਭੁਪਿੰਦਰ ਕੌਰ, ਕਾਕਾ ਬਰਾੜ ਅਤੇ ਜਸਪਿੰਦਰ ਜਾਖੜ ਵਿੱਚੋਂ ਕਿਸੇ ਇੱਕ ਨੂੰ ਟਿਕਟ ਮਿਲ ਸਕਦੀ ਹੈ, ਬਠਿੰਡਾ ਤੋਂ ਅੰਮ੍ਰਿਤ ਅਗਰਵਾਲ, ਨਵਦੀਪ ਜੀਦਾ, ਪ੍ਰਿੰਸੀਪਲ ਇੰਦਰਜੀਤ ਸਿੰਘ ਭਗਤਾ, ਭੁਪਿੰਦਰ ਬਾਂਸਲ ਅਤੇ ਰਾਜਨ ਵਿਚੋਂ ਕਿਸੇ ਇੱਕ ਨੂੰ ਉਮੀਦਵਾਰੀ ਮਿਲ ਸਕਦੀ ਹੈ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਪੀਟਰ ਚੀਦਾ ਅਤੇ ਡਾ.ਕੇਜੀ ਸਿੰਘ ਵਿਚੋਂ ਕਿਸੇ ਇੱਕ ਨੂੰ ਪਾਰਟੀ ਟਿਕਟ ਦੇ ਸਕਦੀ ਹੈ.
ਆਮ ਆਦਮੀ ਪਾਰਟੀ ਪਹਿਲਾਂ 5 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੜ ਸੰਗਰੂਰ, ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਮੁੜ ਫ਼ਰੀਦਕੋਟ, ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ, ਕੁਲਦੀਪ ਧਾਲੀਵਾਲ ਨੂੰ ਅੰਮ੍ਰਿਤਸਰ, ਅਤੇ ਡਾ. ਰਵਜੋਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ.