Home National ਜਸਟਿਸ ਪਿਨਾਕੀ ਘੋਸ਼ ਨੇ ਭਾਰਤ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁੱਕੀ,

ਜਸਟਿਸ ਪਿਨਾਕੀ ਘੋਸ਼ ਨੇ ਭਾਰਤ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁੱਕੀ,

ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਵੀ ਰਹਿ ਚੁੱਕੇ ਹਨ ਪਿਨਾਕੀ ਘੋਸ਼

60
SHARE

ਨਵੀਂ ਦਿੱਲੀ (ਬਿਊਰੋ) ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪਿਨਾਕੀ ਘੋਸ਼ ਨੇ ਅੱਜ ਭਾਰਤ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁੱਕ ਲਈ ਹੈ ਜਿਸ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਲੋਕਪਾਲ ਬਣ ਗਏ ਹਨ. ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਸਟਿਸ ਘੋਸ਼ ਨੂੰ ਸਹੁੰ ਚੁਕਾਈ ਇਸ ਦੌਰਾਨ ਉੱਪ-ਰਾਸ਼ਟਰਪਤੀ ਵੈਂਕੇਈਆ ਨਾਇਡੂ, ਪ੍ਰਧਾਨ ਮੰਤਰੀ ਮੋਦੀ ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਵੀ ਮੌਜੂਦ ਸਨ.


ਪਿਨਾਕੀ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਵੀ ਰਹਿ ਚੁੱਕੇ ਹਨ ਅਤੇ ਕਾਫੀ ਸਮੇਂ ਤਕ ਮਨੁੱਖੀ ਅਧਿਕਾਰ ਸੰਗਠਨ ਨਾਲ ਵੀ ਜੁੜੇ ਰਹੇ ਹਨ ਤੇ NHRC ਦੇ ਵੀ ਮੈਂਬਰ ਰਹੇ ਹਨ.
ਦੱਸ ਦੇਈਏ ਕਿ ਲੋਕਪਾਲ ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਵਾਲੀ ਸੰਸਥਾ ਹੈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪਿਨਾਕੀ ਘੋਸ਼ ਨੂੰ ਮਨੁੱਖੀ ਅਧਿਕਾਰ ਮਾਮਲਿਆਂ ਦੇ ਮਾਹਰ ਮੰਨਿਆ ਜਾਂਦਾ ਹੈ. ਜਸਟਿਸ ਘੋਸ਼ ਦੇ ਇਲਾਵਾ ਲੋਕਪਾਲ ਵਿੱਚ ਜਸਟਿਸ ਦਿਲੀਪ ਬੀ ਭੋਂਸਲੇ, ਜਸਟਿਸ ਪ੍ਰਦੀਪ ਕੁਮਾਰ ਮੋਹੰਤੀ, ਜਸਟਿਸ ਅਭਿਲਾਸ਼ਾ ਕੁਮਾਰੀ ਤੇ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਵੀ ਬਤੌਰ ਮੈਂਬਰ ਸ਼ਾਮਲ ਹੋਣਗੇ. ਨਿਆਂਇਕ ਮੈਂਬਰਾਂ ਨਾਲ ਹੀ ਕਮੇਟੀ ਵਿੱਚ 4 ਹੋਰ ਮੈਂਬਰਾਂ ਵਜੋਂ ਦਿਨੇਸ਼ ਕੁਮਾਰ ਜੈਨ, ਅਰਚਨਾ ਰਾਮਸੁੰਦਰਮ, ਮਹੇਂਦਰ ਸਿੰਘ ਤੇ ਡਾਕਟਰ ਇੰਦਰਜੀਤ ਪ੍ਰਸਾਦ ਗੌਤਮ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਦੀ ਸਿਫਾਰਿਸ਼ ਨਰੇਂਦਰ ਮੋਦੀ ਨੀਤ ਚੋਣ ਕਮੇਟੀ ਨੇ ਕੀਤੀ ਸੀ ਤੇ ਰਾਸ਼ਟਰਪਤੀ ਕੋਵਿੰਦ ਨੇ ਉਸ ਨੂੰ ਮਨਜ਼ੂਰੀ ਦਿੱਤੀ ਸੀ.