Home National ਸੀ.ਬੀ.ਆਈ ਵੱਲੋਂ ਭਾਰਤੀ ਖਾਧ ਨਿਗਮ ‘ਚ ਚੌਂਕੀਦਾਰਾਂ ਦੀ ਭਰਤੀ ‘ਚ ਵੱਡਾ ਘਪਲਾ...

ਸੀ.ਬੀ.ਆਈ ਵੱਲੋਂ ਭਾਰਤੀ ਖਾਧ ਨਿਗਮ ‘ਚ ਚੌਂਕੀਦਾਰਾਂ ਦੀ ਭਰਤੀ ‘ਚ ਵੱਡਾ ਘਪਲਾ ਬੇ-ਨਕਾਬ,

ਮਾਮਲੇ 'ਚ ਫਸੀ ਨਿੱਜੀ ਏਜੰਸੀ ਇਸ ਤੋਂ ਪਹਿਲਾਂ ਵੀ ਕਈ ਸਰਕਾਰੀ ਕੰਪਨੀਆਂ ਵਿੱਚ ਚੌਕੀਦਾਰਾਂ ਦੀ ਕਰ ਚੁੱਕੀ ਹੈ ਭਰਤੀ

77
SHARE

ਨਵੀਂ ਦਿੱਲੀ (ਬਿਊਰੋ) ਭਾਰਤੀ ਖਾਧ ਨਿਗਮ ‘ਚ ਚੌਕੀਦਾਰਾਂ ਦੀ ਭਰਤੀ ’ਚ ਘਪਲੇ ਬਾਰੇ ਸੀ.ਬੀ.ਆਈ ਨੇ ਵੱਡਾ ਖੁਲਾਸਾ ਕੀਤਾ ਹੈ. ਚੌਂਕੀਦਾਰਾਂ ਦੀ ਭਰਤੀ ਕਰਨ ਵਾਲੀ ਪ੍ਰਾਈਵੇਟ ਠੇਕਾ ਏਜੰਸੀ ਖਿਲਾਫ਼ ਕੰਪਨੀ ਵੱਲੋਂ ਯੋਗ ਉਮੀਦਵਾਰ ਭਰਤੀ ਕਰਨ ਦੀ ਸ਼ਿਕਾਇਤ ਕਰਨ ਤੋਂ ਬਾਅਦ ਸੀਬੀਆਈ ਵੱਲੋਂ ਇਸਦੀ ਜਾਂਚ ਕੀਤੀ ਗਈ ਹੈ. ਸੀਬੀਆਈ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਕਤ ਏਜੰਸੀ ਜ਼ਰੀਏ ਕਈ ਹੋਰ ਸਰਕਾਰੀ ਕੰਪਨੀਆਂ ਵਿੱਚ ਵੀ ਚੌਕੀਦਾਰਾਂ ਦੀ ਭਰਤੀ ਹੋ ਚੁੱਕੀ ਹੈ ਅਤੇ ਜਾਂਚ ਪੂਰੀ ਹੋਣ ਤੱਕ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ.
ਦਿੱਲੀ ਖੇਤਰ ਵਿੱਚ ਭਾਰਤੀ ਖਾਧ ਨਿਗਮ ਵੱਲੋਂ ਚੌਕਦਾਰਾਂ ਦੀ ਭਰਤੀ ਲਈ 10 ਅਪਰੈਲ, 2017 ਨੂੰ ਇੱਕ ਨਿੱਜੀ ਏਜੰਸੀ ‘ਐਸ ਇੰਟੀਗ੍ਰੇਟਿਡ ਸੋਲਿਸ਼ਨਜ਼ ਲਿਮਟਿਡ’ ਨੂੰ ਆਊਟਸੋਰਸ ਕੀਤਾ ਗਿਆ ਸੀ. ਸਿਰਫ 53 ਆਸਾਮੀਆਂ ਲਈ ਇੱਕ ਲੱਖ ਤੋਂ ਜਿਆਦਾ ਅਰਜ਼ੀਆਂ ਆਈਆਂ ਅਤੇ 18 ਫਰਵਰੀ, 2018 ਨੂੰ ਲਿਖਤੀ ਪ੍ਰੀਖਿਆ ਦੌਰਾਨ ਕੁੱਲ 98,771 ਉਮੀਦਵਾਰ ਹਾਜ਼ਰ ਹੋਏ ਜਿਨ੍ਹਾਂ ਵਿਚੋਂ 171 ਉਮੀਦਵਾਰਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਅਤੇ 96 ਉਮੀਦਵਾਰ ਸ਼ੋਰਟ ਲਿਸਟ ਕੀਤੇ ਗਏ. ਇਨ੍ਹਾਂ ਸ਼ੋਰਟ ਲਿਸਟਡ 96 ਉਮੀਦਵਾਰਾਂ ਵਿੱਚੋਂ 53 ਦੀ ਚੋਣ ਹੋਈ ਤੇ 43 ਨੂੰ ਵੇਟਿੰਗ ’ਚ ਰੱਖਿਆ ਗਿਆ. ਬਾਅਦ ਵਿੱਚ FCI ਨੂੰ ਚੋਣ ਵਿੱਚ ਗੜਬੜੀਆਂ ਦਾ ਪਤਾ ਲੱਗਣ ਤੇ ਇਹ ਕੇਸ ਜਾਂਚ ਲਈ ਸੀਬੀਆਈ ਨੂੰ ਭੇਜ ਦਿੱਤਾ ਸੀ. ਇਸ ਮਾਮਲੇ ‘ਚ ਐਫ.ਸੀ.ਆਈ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਕੁਝ ਲੋਕ ਬੇਈਮਾਨੀ ਨਾਲ ਚੌਕੀਦਾਰ ਬਣੇ ਹਨ.
ਸੀ.ਬੀ.ਆਈ ਦੇ ਇਸ ਖੁਲਾਸੇ ਨਾਲ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਤੇ ਵਿਰੋਧੀ ਪੱਖ ਵਿੱਚ ‘ਚੌਕੀਦਾਰ ਸ਼ਬਦ’ ’ਤੇ ਸਿਆਸਤ ਸ਼ੁਰੂ ਹੋ ਗਈ ਹੈ.