Home National ਭਾਰਤੀ ਹਵਾਈ ਸੈਨਾ ਨੂੰ ਮਿਲਿਆ ਗੇਮ ਚੇਂਜਰ ‘ਚਿਨੂਕ ਹੈਲੀਕਾਪਟਰ’,

ਭਾਰਤੀ ਹਵਾਈ ਸੈਨਾ ਨੂੰ ਮਿਲਿਆ ਗੇਮ ਚੇਂਜਰ ‘ਚਿਨੂਕ ਹੈਲੀਕਾਪਟਰ’,

11 ਟਨ ਭਾਰ ਢੋਣ ਅਤੇ 54 ਫੌਜੀ ਲੈ ਕੇ ਜਾਣ ਦੀ ਹੈ ਸਮਰਥਾ

119
SHARE

ਚੰਡੀਗੜ੍ਹ (ਬਿਊਰੋ) ਭਾਰਤੀ ਹਵਾਈ ਸੈਨਾ ਦੇ ਮੁਖੀ ਬੀ.ਐਸ ਧਨੋਆ ਨੇ ਕਿਹਾ ਕਿ ਸਾਡਾ ਦੇਸ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਨੂੰ ਵੱਖ-ਵੱਖ ਇਲਾਕਿਆਂ ਵਿੱਚ ਭਾਰ ਢੋਹਣ ਦੀ ਸਮਰਥਾ ਦੀ ਲੋੜ ਹੈ ਅਤੇ ਇਹ ਹੈਲੀਕਾਪਟਰ ਭਾਰਤੀ ਹਵਾਈ ਫੌਜ ਦੁਆਰਾ ਉਪਰਲੇ ਇਲਾਕਿਆਂ ਵਿੱਚ ਕਾਰਗੋ ਆਵਾਜਾਈ ਲਈ ਸਮਰਥ ਹੈ. ਉਨ੍ਹਾਂ ਦੱਸਿਆ ਕਿ ਇਹ ਹੈਲੀਕਾਪਟਰ ਨਾ ਕੇਵਲ ਭਾਰੀ ਸਾਮਾਨ ਅਤੇ ਤੋਪਾਂ ਦੀ ਢੋਆ-ਢੁਆਈ ਕਰ ਸਕਦਾ ਹੈ ਬਲਕਿ ਮਨੁੱਖੀ ਸਹਾਇਤਾ ਤੇ ਦੂਰ-ਦਰਾਡੇ ਇਲਾਕਿਆਂ ‘ਚ ਕੁਦਰਤੀ ਆਪਦਾ ਲਈ ਸਹਾਇਤਾ ਪਹੁੰਚਾਉਣ ‘ਚ ਵੀ ਸਹਾਇਕ ਹੋਵੇਗਾ.

ਅਮਰੀਕਾ ਵਿੱਚ ਤਿਆਰ ਇਹ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਉਸ ਵਕਤ ਮਿਲਿਆ ਹੈ ਜਦੋਂ ਭਾਰਤ-ਪਾਕਿਤਸਾਨ ਸਰਹੱਦ ‘ਤੇ ਤਣਾਅ ਦਾ ਮਾਹੌਲ ਹੈ. ਪਿਛਲੇ ਮਹੀਨੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ 40 ਜਵਾਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਭਾਰਤ-ਪਾਕਸਿਤਾਨ ‘ਚ ਤਣਾਅ ਵਧਿਆ ਹੈ. ਸਤੰਬਰ 2015 ਵਿੱਚ 8,048 ਕਰੋੜ ਰੁਪਏ ‘ਚ ਬੋਇੰਗ ਤੋਂ ਆਰਡਰ ਕੀਤੇ ਗਏ 15 CH-47F ਦੇ ਪਹਿਲੇ ਚਾਰ ਚਿਨੂਕ ਭਾਰਤ ਆ ਗਏ ਹਨ ਜਿਹੜੇ ਸੋਮਵਾਰ ਨੂੰ ਡਿਸਪਲੇਅ ਲਈ ਰੱਖੇ ਗਏ ਸਨ ਜਦਕਿ ਬਾਕੀ ਦੇ ਚਿਨੂਕ ਹੈਲੀਕਾਪਟਰ ਅਗਲੇ ਸਾਲ ਆਉਣ ਦੀ ਆਸ ਹੈ.

ਭਾਰਤੀ ਹਵਾਈ ਫੌਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ‘ਤੇ ਸੜਕਾਂ ਅਤੇ ਹੋਰ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਇਸ ਹੈਲੀਕਾਪਟਰ ਦੀ ਇੱਕ ਮਹੱਤਵਪੂਰਨ ਭੂਮਿਕ ਹੋਵੇਗੀ. ਇਸ ਦੇ ਦੋ ਇੰਜਨ ਹਨ, ਜੋ ਇੱਕ ਨਵੇਕਲੀ ਧਾਰਨਾ ਹੈ ਜਿਸ ਨਾਲ ਇਸ ਨੂੰ ਸੰਘਣੀਆਂ ਤੇ ਔਕੜਾਂ ਭਰੀਆਂ ਥਾਵਾਂ ‘ਤੇ ਚਲਾਉਣਾ ਸੁਖਾਲਾ ਬਣਾਉਂਦਾ ਹੈ ਅਤੇ ਇਹ ਹਰੇਕ ਮੌਸਮ ਵਿੱਚ ਉਡਾਣ ਭਰ ਸਕਦਾ ਹੈ. ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਦੇ ਆਉਣ ਨਾਲ ਉਪਰਲੇ ਇਲਾਕਿਆਂ ਵਿੱਚ ਤੋਪਾਂ ਦੇ ਨਾਲ-ਨਾਲ ਸੈਨਾ ਦੀ ਪਹੁੰਚ ਜਲਦੀ ਹੋਵੇਗੀ. ਛੋਟੇ ਹੈਲੀਪੈਡ ਅਤੇ ਤੰਗ ਪਹਾੜੀਆਂ ‘ਤੇ ਉਤਰਨ ਦੀ ਇਸ ਦੀ ਸਮਰਥਾ ਇਸ ਦੀ ਇੱਕ ਹੋਰ ਵਿਲੱਖਣਤਾ ਹੈ ਅਤੇ ਇਸ ਦੀ ਵਧੇਰੇ ਸਮਰਥਾ 11 ਟਨ ਦਾ ਸਾਮਾਨ ਅਤੇ 54 ਫੌਜੀ ਲੈ ਕੇ ਜਾਣ ਦੀ ਹੈ. ਉਨ੍ਹਾਂ ਦੱਸਿਆ ਕਿ ਇਹ ਹੈਲੀਕਾਪਟਰ 19 ਦੇਸਾਂ ਦੀ ਫੌਜ ਵਿੱਚ ਇਸਤੇਮਾਲ ਹੋ ਰਿਹਾ ਹੈ ਅਤੇ ਮੌਜੂਦਾ ਦੌਰ ਵਿੱਚ ਭਾਰਤ ਇਸ ਮਿਸ਼ਨ ਵਾਸਤੇ ਸੋਵੀਅਤ ਮੂਲ ਦਾ Mi-26s ਵਰਤ ਰਿਹਾ ਹੈ.