Home Punjab ਕਨਸੋਆਂ ! ਲੋਕ ਸਭਾ ਚੋਣਾਂ ‘ਚ ਬਾਦਲ ਪ੍ਰੀਵਾਰ ਦਾ ਸਭ ਕੁਝ ਦਾਅ...

ਕਨਸੋਆਂ ! ਲੋਕ ਸਭਾ ਚੋਣਾਂ ‘ਚ ਬਾਦਲ ਪ੍ਰੀਵਾਰ ਦਾ ਸਭ ਕੁਝ ਦਾਅ ਤੇ,

ਫਿਰੋਜਪੁਰ ਤੋਂ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਲੜ ਸਕਦੇ ਹਨ ਚੋਣ

102
SHARE

ਚੰਡੀਗੜ੍ਹ: ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਡਾ ਦਾਅ ਖੇਡਣ ਦੇ ਰੌਂਅ ਵਿੱਚ ਹੈ. ਸੂਤਰਾਂ ਦੀ ਮੰਨੀਏ ਤਾਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖੁਦ ਮੈਦਾਨ ਵਿੱਚ ਉੱਤਰ ਕੇ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ. ਇਸ ਦੇ ਨਾਲ ਹੀ ਹਰਸਿਮਰਤ ਬਾਦਲ ਆਪਣੇ ਮੌਜੂਦਾ ਹਲਕੇ ਬਠਿੰਡਾ ਤੋਂ ਹੀ ਚੋਣ ਲੜ ਸਕਦੇ ਹਨ.
ਅਕਾਲੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਸ ਨਾਲ ਪਾਰਟੀ ਦੀ ਸਥਿਤੀ ਮਜ਼ਬੂਤ ਹੋਣ ਦੇ ਨਾਲ-ਨਾਲ ਵਰਕਰਾਂ ਦਾ ਮਨੋਬਲ ਵਧੇਗਾ ਜਿਸ ਨਾਲ ਹੋਰ ਸੀਟਾਂ ਉੱਪਰ ਵੀ ਚੰਗਾ ਅਸਰ ਵੇਖਣ ਨੂੰ ਮਿਲੇਗਾ. ਹੁਣ ਲੁਧਿਆਣਾ ਤੇ ਫ਼ਰੀਦਕੋਟ ਹਲਕਿਆਂ ਨੂੰ ਛੱਡ ਕੇ ਬਾਕੀ ਅੱਠ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਤੈਅ ਕਰ ਲਏ ਗਏ ਹਨ. ਪਾਰਟੀ ਦੀ ਨਵੀਂ ਰਣਨੀਤੀ ਮੁਤਾਬਕ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਮੈਦਾਨ ਵਿੱਚ ਉਤਾਰਨ ਨਾਲ ਇਹ ਦੋ ਸੀਟਾਂ ਪੱਕੀਆਂ ਮੰਨੀਆ ਜਾ ਸਕਦੀਆਂ ਹਨ. ਦਸ ਸਾਲ ਸੱਤਾ ਉੱਤੇ ਕਾਬਜ਼ ਰਿਹਾ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚੋਂ ਕੱਢਣ ਲਈ ਹੀ ਸੁਖਬੀਰ ਬਾਦਲ ਨੂੰ ਚੋਣ ਮੈਦਾਨ ’ਚ ਉਤਾਰਨ ’ਤੇ ਵਿਚਾਰ ਕੀਤਾ ਗਿਆ ਹੈ. ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਪ੍ਰਧਾਨ ਖੁਦ ਚੋਣ ਮੈਦਾਨ ਵਿੱਚ ਹੋਣਗੇ ਤਾਂ ਕਈ ਤਰ੍ਹਾਂ ਦੇ ਸਮੀਕਰਨ ਬਦਲਣ ਦਾ ਅਨੁਮਾਨ ਹੈ.