Home National ‘ਆਪ’ ਤੋਂ ਮੁਅੱਤਲ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਫੜ੍ਹਿਆ ਭਾਜਪਾ ਦਾ ਪੱਲਾ,

‘ਆਪ’ ਤੋਂ ਮੁਅੱਤਲ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਫੜ੍ਹਿਆ ਭਾਜਪਾ ਦਾ ਪੱਲਾ,

ਸਾਲ 2014 ਵਿੱਚ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਸਾਂਸਦ ਬਣੇ ਸਨ ਹਰਿੰਦਰ ਸਿੰਘ ਖ਼ਾਲਸਾ

161
SHARE

ਨਵੀਂ ਦਿੱਲੀ (ਬਿਊਰੋ) ਆਮ ਆਦਮੀ ਪਾਰਟੀ ਤੋਂ ਮੁਅੱਤਲ ਚੱਲ ਰਹੇ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ. ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ.


ਹਰਿੰਦਰ ਸਿੰਘ ਖ਼ਾਲਸਾ ਸਾਲ 2014 ਵਿੱਚ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ. ਪੂਰੇ ਦੇਸ਼ ਵਿੱਚੋਂ ‘ਆਪ’ ਦੇ ਚੁਣੇ ਗਏ ਚਾਰ ਸੰਸਦ ਮੈਂਬਰਾਂ ‘ਚ ਖ਼ਾਲਸਾ ਵੀ ਸ਼ਾਮਲ ਸਨ ਪਰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਖ਼ਾਲਸਾ ਅਤੇ ਪਟਿਆਲਾ ਤੋਂ ਐਮ.ਪੀ ਡਾ. ਧਰਮਵੀਰ ਗਾਂਧੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ. ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਖ਼ਾਲਸਾ ਨੇ ਭਾਰਤੀ ਜਨਤਾ ਪਾਰਟੀ ਸੁਰੱਖਿਅਤ ਖੇਡਣ ਲਈ ਜੁਆਇਨ ਕੀਤੀ ਜਾਪਦੀ ਹੈ. ਹਾਲਾਂਕਿ, ਹਰਿੰਦਰ ਸਿੰਘ ਖ਼ਾਲਸਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਚੋਣ ਨਹੀਂ ਲੜਨਗੇ ਅਜਿਹੇ ਵਿੱਚ ਉਨ੍ਹਾਂ ਨੂੰ ਭਾਜਪਾ ਤੋਂ ਚੇਅਰਮੈਨੀ ਜਾਂ ਰਾਜ ਸਭਾ ਦੀ ਮੈਂਬਰੀ ਮਿਲਣ ਦੇ ਕਾਫੀ ਆਸਾਰ ਹਨ.