Home Punjab ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਸੰਗਰੂਰ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ,

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਸੰਗਰੂਰ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ,

ਪੰਜਾਬੀ ਗਾਇਕ ਜੱਸੀ ਜਸਰਾਜ ਸੰਗਰੂਰ ਲੋਕ ਸਭਾ ਸੀਟ ਤੋਂ ਹੋਣਗੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ

76
SHARE

ਚੰਡੀਗੜ੍ਹ (ਬਿਊਰੋ) ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਸੰਗਰੂਰ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ. ਪੰਜਾਬੀ ਗਾਇਕ ਜੱਸੀ ਜਸਰਾਜ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋਣਗੇ. ਜਿਕਰਯੋਗ ਹੈ ਕਿ ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ 2014 ‘ਚ ਬਠਿੰਡਾ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ. 2014 ਦੀਆਂ ਲੋਕ ਸਭਾ ਚੋਣਾਂ ‘ਚ ਜਸਰਾਜ ਆਪ ਤਾਂ ਨਹੀਂ ਸੀ ਜਿੱਤੇ ਪਰ ਉਨ੍ਹਾਂ 87,901 ਵੋਟਾਂ ਹਾਸਲ ਕਰਕੇ ਮਨਪ੍ਰੀਤ ਬਾਦਲ ਦੀਆਂ ਬੇੜੀਆਂ ‘ਚ ਵੱਟੇ ਜ਼ਰੂਰ ਪਾ ਦਿੱਤੇ ਸਨ ਜਿਹੜੇ ਹਰਸਿਮਰਤ ਬਾਦਲ ਤੋਂ ਸਿਰਫ 19 ਕੁ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ.
ਇਸ ਵਕਤ ਜੱਸੀ ਜਸਰਾਜ ਬੇਸ਼ੱਕ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਹਨ ਪਰ ਇਸ ਵਾਰ ਫਿਰ ਉਹ ਸੰਗਰੂਰ ਲੋਕ ਸਭਾ ਸੀਟ ਤੋਂ ਹੀ ਉਮੀਦਵਾਰ ਬਣੇ ਹਨ ਜਿਹੜੇ ‘ਆਪ’ ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਐਮਪੀ ਭਗਵੰਤ ਮਾਨ ਨੂੰ ਟੱਕਰ ਦੇਣਗੇ. ਇਹ ਵੀ ਕਨਸੋਆਂ ਹਨ ਕਿ ਪਰਮਿੰਦਰ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣ ਸਕਦੇ ਹਨ ਅਤੇ ਅਜਿਹੇ ‘ਚ ਜੱਸੀ ਜਸਰਾਜ ਦੇ ਇਥੋਂ ਚੋਣ ਲੜ੍ਹਨ ਨਾਲ ਮੁਕਾਬਲਾ ਰੌਚਕ ਹੋਣ ਦੇ ਆਸਾਰ ਹਨ.