Home National ਅਮਿਤ ਸ਼ਾਹ ਵੱਲੋਂ ਗਾਂਧੀਨਗਰ ਸੀਟ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ...

ਅਮਿਤ ਸ਼ਾਹ ਵੱਲੋਂ ਗਾਂਧੀਨਗਰ ਸੀਟ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ,

1982 ਵਿੱਚ ਸੀ ਇਥੋਂ ਦੇ ਇੱਕ ਛੋਟੇ ਜਿਹੇ ਬੂਥ ਦਾ ਪ੍ਰਧਾਨ

107
SHARE

ਅਹਿਮਦਾਬਾਦ (ਏਜੰਸੀਆਂ) ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੇ ਹਨ. ਇਸ ਸੀਟ ਉੱਤੇ 1989 ਤੋਂ ਭਾਜਪਾ ਦਾ ਕਬਜ਼ਾ ਚੱਲਿਆ ਆ ਰਿਹਾ ਹੈ. ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਅਮਿਤ ਸ਼ਾਹ ਵੱਲੋਂ ਅਹਿਮਦਾਬਾਦ ‘ਚ ਇੱਕ ਰੋਡ ਸ਼ੋਅ ਕੀਤਾ ਗਿਆ ਅਤੇ ਜਨ ਸਭਾ ਨੂੰ ਸੰਬੋਧਨ ਵੀ ਕੀਤਾ. ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਸਨ.
ਉਨ੍ਹਾਂ ਕਿਹਾ, “ਅੱਜ ਗਾਂਧੀਨਗਰ ਲੋਕ ਸਭਾ ਖੇਤਰ ਤੋਂ ਬੀਜੇਪੀ ਦੇ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਕਰਨ ਜਾ ਰਿਹਾ ਹਾਂ, ਮੈਨੂੰ ਅੱਜ 1982 ਦੇ ਦਿਨ ਯਾਦ ਆ ਰਹੇ ਹਨ ਜਦੋਂ ਮੈਂ ਇੱਥੇ ਇੱਕ ਛੋਟੇ ਜਿਹੇ ਬੂਥ ਦਾ ਪ੍ਰਧਾਨ ਸੀ ਅਤੇ ਮੇਰੀ ਖੁਸ਼ਕਿਸਮਤੀ ਹੈ ਕਿ ਬੀਜੇਪੀ ਮੈਨੂੰ ਗਾਂਧੀਨਗਰ ਤੋਂ ਸੰਸਦ ਮੈਂਬਰ ਬਣਾਉਣ ਜਾ ਰਹੀ ਹੈ. ਅਮਿਤ ਸ਼ਾਹ ਤੋਂ ਪਹਿਲਾਂ ਲੋਕਾਂ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਿਵ ਸੇਨਾ ਮੁਖੀ ਊਧਵ ਠਾਕਰੇ ਨੇ ਵੀ ਜਨ ਸਭਾ ਨੂੰ ਸੰਬੋਧਿਤ ਕੀਤਾ. ਪ੍ਰਕਾਸ਼ ਸਿੰਘ ਬਾਦਲ ਨੇ ਮੰਚ ਤੋਂ ਕਿਹਾ ਕਿ ਅਮਿਤ ਸ਼ਾਹ ਮੋਦੀ ਸਰਕਾਰ ‘ਚ ਮੰਤਰੀ ਬਣਨਗੇ. ਗੁਜਰਾਤ ‘ਚ 26 ਸੀਟਾਂ ਦੇ ਲਈ ਨਾਮਜ਼ਦਗੀ ਦੀ ਆਖਰੀ ਤਾਰੀਖ ਚਾਰ ਅਪਰੈਲ ਹੈ ਅਤੇ 23 ਅਪਰੈਲ ਨੂੰ ਇਥੇ ਵੋਟਾਂ ਪੈਣਗੀਆਂ.