Home National ਕਾਂਗਰਸ ਪਾਰਟੀ ਵੱਲੋਂ ‘ਲਾਰਿਆਂ ਸਹਾਰੇ’ ਲੋਕ ਸਭਾ ਚੋਣਾਂ ਜਿੱਤਣ ਦੀ ਰਣਨੀਤੀ,

ਕਾਂਗਰਸ ਪਾਰਟੀ ਵੱਲੋਂ ‘ਲਾਰਿਆਂ ਸਹਾਰੇ’ ਲੋਕ ਸਭਾ ਚੋਣਾਂ ਜਿੱਤਣ ਦੀ ਰਣਨੀਤੀ,

ਲੋਕ ਸਭਾ ਚੋਣਾਂ 2019 ਲਈ 'ਜਨ ਆਵਾਜ਼' ਦੇ ਮਾਟੋ ਵਾਲਾ ਆਪਣਾ ਚੋਣ ਮੈਨੀਫੈਸਟੋ ਜਾਰੀ

150
SHARE

ਚੰਡੀਗੜ੍ਹ (ਬਿਊਰੋ) ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2019 ਲਈ ‘ਜਨ ਆਵਾਜ਼’ ਦੇ ਮਾਟੋ ਵਾਲਾ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ. ਇਸ ਤਰ੍ਹਾਂ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਕਾਂਗਰਸ ਨੂੰ ਸਿਆਸੀ ਸਮੀਕਰਨ ਬਦਲਣ ਦੀ ਆਸ ਹੈ.

  • ਮੈਨੀਫੈਸਟੋ ਜਾਰੀ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਰਕਾਰੀ ਹਸਪਤਾਲਾਂ ਨੂੰ ਸੁਵਿਧਾਵਾਂ ਨਾਲ ਲੈਸ ਕੀਤਾ ਜਾਏਗਾ. ਰਾਹੁਲ ਨੇ ਕਿਹਾ ਕਿ ਉਨ੍ਹਾਂ ਦ ਪਾਰਟੀ ਗਰੀਬਾਂ ਦੀ ਭਲਾਈ ਲਈ ਦੇਸ਼ ਦੇ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰੇਗੀ.
  • ਰਾਹੁਲ ਨੇ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇਸ਼ ਵਿੱਚੋਂ ਗਰੀਬੀ ਖ਼ਤਮ ਕਰਨ ਲਈ ਯਤਨ ਕਰੇਗੀ. ਉਨ੍ਹਾਂ ‘ਗਰੀਬੀ ਪਰ ਵਾਰ, 72 ਹਜ਼ਾਰ’ ਦਾ ਨਾਅਰਾ ਦਿੱਤਾ ਹੈ.
  • ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਮਨਰੇਗਾ ਵਿੱਚ 100 ਦੀ ਥਾਂ 150 ਦਿਨ ਰੁਜ਼ਗਾਰ ਦਿੱਤਾ ਜਾਏਗਾ.
  • ਬੇਰੁਜ਼ਗਾਰ ਨੌਜਵਾਨਾਂ ਵੱਲ ਧਿਆਨ ਦਿੰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਵਿੱਚ ਖਾਲੀ ਪਈਆਂ 22 ਲੱਖ ਆਸਾਮੀਆਂ ਭਰੀਆਂ ਜਾਣਗੀਆਂ. ਰਾਹੁਲ ਗਾਂਧੀ ਮੁਤਾਬਕ 10 ਲੱਖ ਨੌਜਵਾਨਾਂ ਨੂੰ ਗ੍ਰਾਮ ਪੰਚਾਇਤਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ.
  • ਦੇਸ਼ ਦੇ ਉੱਦਮੀ ਨੌਜਵਾਨਾਂ ਵੱਲ ਧਿਆਨ ਦਿੰਦਿਆਂ ਰਾਹੁਲ ਨੇ ਕਿਹਾ ਕਿ ਜੇ ਕੋਈ ਨੌਜਵਾਨ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਤਿੰਨ ਸਾਲਾਂ ਤਕ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ. ਅਜਿਹੇ ਉੱਦਮੀ ਲੋਕ ਆਪਣਾ ਕੰਮ ਕਰਨ ਤੇ ਲੋਕਾਂ ਨੂੰ ਵੀ ਰੁਜ਼ਗਾਰ ਦੇਣ ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਲਈ ਬੈਂਕ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ.
  • ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ GDP ਦਾ 6 ਫੀਸਦੀ ਹਿੱਸਾ ਖਰਚਿਆ ਜਾਏਗਾ. 2019-20 ਦੇ ਆਮ ਬਜਟ ਵਿੱਚ ਇਸ ਸਬੰਧੀ ਅਗਲੀ ਰੁਪਰੇਖਾ ਪੇਸ਼ ਕੀਤੀ ਜਾਏਗੀ.
  • ਕਿਸਾਨਾਂ ਲਈ ਵੱਖਰਾ ਬਜਟ- ਕਾਂਗਰਸ ਨੇ ਇੱਕ ਵੱਖਰਾ ‘ਕਿਸਾਨ ਬਜਟ’ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ. ਇਸ ਦੇ ਨਾਲ ਹੀ ਜੇ ਕਿਸਾਨ ਕਰਜ਼ਾ ਮੋੜ ਨਾ ਸਕੇ ਤਾਂ ਇਸ ਨੂੰ ਫੌਜਦਾਰੀ (ਅਪਰਾਧਿਕ) ਮਾਮਲੇ ਦੀ ਬਜਾਏ ਦੀਵਾਨੀ (ਸਿਵਲ) ਮਾਮਲਾ ਬਣਾਉਣ ਦੀ ਗੱਲ ਕਹੀ ਗਈ ਹੈ.
  • ਰਾਫਾਲ ਸੈਦੇ ਦੀ ਜਾਂਚ- ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਰਾਫਾਲ ਸੌਦੇ ਦੀ ਜਾਂਚ ਕਰਵਾਈ ਜਾਏਗੀ.
  • ਭਾਰਤੀ ਦੰਡਾਵਲੀ ਕੋਡ ਦੀ ਧਾਰਾ 124 ਏ (ਜੋ ਕਿ ਪਿੰਡਾਂ ਦੇ ਅਪਰਾਧ ਨੂੰ ਪਰਿਭਾਸ਼ਿਤ ਕਰਦੀ ਹੈ), ਜਿਸਦਾ ਦੁਰਉਪਯੋਗ ਹੁੰਦਾ ਹੈ ਇਸ ਨੂੰ ਖਤਮ ਕੀਤਾ ਜਾਵੇਗਾ.