Home National ਰੈਨਬੈਕਸੀ ਪ੍ਰਮੋਟਰਾਂ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ,

ਰੈਨਬੈਕਸੀ ਪ੍ਰਮੋਟਰਾਂ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ,

ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾਂ ਦੋਸ਼ੀ ਪਾਏ ਗਏ ਤਾਂ ਭੇਜਿਆ ਜਾ ਸਕਦੈ ਜੇਲ੍ਹ

123
SHARE
RANBAXI PROMOTORS SINGH BROTHERS

ਨਵੀਂ ਦਿੱਲੀ (ਬਿਊਰੋ) ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾਂ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ. ਅਦਾਲਤ ਨੇ ਜਾਪਾਨ ਦੀ ਮੈਡੀਕਲ ਕੰਪਨੀ ਦਾਈਚੀ ਸੈਂਕਿਓ ਦੇ 4 ਹਜ਼ਾਰ ਕਰੋੜ ਰੁਪਏ ਦੇ ਆਰਬਿਟਰੇਸ਼ਨ ਐਵਾਰਡ ਦੇ ਮਾਮਲੇ ਸਬੰਧੀ ਇਹ ਟਿੱਪਣੀ ਕਰਦਿਆਂ ਉਨ੍ਹਾਂ ਖ਼ਿਲਾਫ਼ ਸੁਣਵਾਈ ਲਈ ਸਹਿਮਤੀ ਜਤਾਈ ਹੈ. 11 ਅਪਰੈਲ ਨੂੰ ਸਿੰਘ ਭਰਾਵਾਂ ਖ਼ਿਲਾਫ਼ ਮਾਮਲੇ ‘ਤੇ ਸੁਣਵਾਈ ਹੋਏਗੀ. ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਮਾਲਵਿੰਦਰ ਤੇ ਸ਼ਵਿੰਦਰ ਦੇ ਜਵਾਬ ‘ਤੇ ਨਾਰਾਜ਼ਗੀ ਜਤਾਈ ਸੀ.
ਅਦਾਲਤ ਨੇ 14 ਮਾਰਚ ਨੂੰ ਸ਼ਵਿੰਦਰ ਤੇ ਮਾਲਵਿੰਦਰ ਨੂੰ ਕਿਹਾ ਸੀ ਕਿ ਉਹ ਦਾਈਚੀ ਸੈਂਕਿਓ ਨੂੰ 4 ਹਜ਼ਾਰ ਕਰੋੜ ਦੇ ਜ਼ੁਰਮਾਨੇ ਦੇ ਭੁਗਤਾਨ ਦੀ ਯੋਜਨਾ ਪੇਸ਼ ਕਰਨ. ਦਾਈਚੀ ਸੈਂਕਿਓ 4000 ਕਰੋੜ ਰੁਪਏ ਦੇ ਆਰਬਿਟਰੇਸ਼ਨ ਐਵਾਰਡ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਕੇਸ ਲੜ ਰਹੀ ਹੈ ਯਾਦ ਰਹੇ ਕਿ ਕੰਪਨੀ ਨੇ 2016 ਵਿੱਚ ਸਿੰਗਾਪੁਰ ਟ੍ਰਿਬਿਊਨਲ ਵਿੱਚ ਕੇਸ ਜਿੱਤਿਆ ਸੀ.
ਪੂਰਾ ਮਾਮਲਾ- ਦਰਅਸਲ, ਸਾਲ 2008 ਵਿੱਚ ਦਾਈਚੀ ਨੇ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਕੋਲੋਂ ਰੈਨਬੈਕਸੀ ਨੂੰ ਖਰੀਦ ਲਿਆ ਸੀ ਬਾਅਦ ਵਿੱਚ ਉਸ ਨੇ ਇਲਜ਼ਾਮ ਲਾਇਆ ਕਿ ਦੋਵਾਂ ਸਿੰਘ ਭਰਾਵਾਂ ਨੇ ਉਸ ਕੋਲੋਂ ਰੈਨਬੈਕਸੀ ਦੀ ਅਹਿਮ ਜਾਣਕਾਰੀ ਲੁਕਾ ਕੇ ਰੱਖੀ. ਇਸੇ ਸਬੰਧੀ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿੱਚ ਸ਼ਿਕਾਇਤ ਦਰਜ ਕਰ ਦਿੱਤੀ ਹੁਣ ਕੰਪਨੀ ਦੋਵਾਂ ਕੋਲੋਂ 4 ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕਰ ਰਹੀ ਹੈ.