Home Punjab ਕਾਂਗਰਸ ਅਤੇ ਆਪ ਦਿੱਲੀ ਤੇ ਹਰਿਆਣਾ ‘ਚ ਗੱਠਜੋੜ ਲਈ ਸਹਿਮਤ, ਰਸਮੀਂ ਐਲਾਣ...

ਕਾਂਗਰਸ ਅਤੇ ਆਪ ਦਿੱਲੀ ਤੇ ਹਰਿਆਣਾ ‘ਚ ਗੱਠਜੋੜ ਲਈ ਸਹਿਮਤ, ਰਸਮੀਂ ਐਲਾਣ ਬਾਕੀ

ਆਪ ਨੂੰ ਦਿੱਲੀ 'ਚ ਚਾਰ ਅਤੇ ਹਰਿਆਣਾ 'ਚ ਮਿਲੇਗੀ ਸਿਰਫ ਇੱਕ ਸੀਟ

75
SHARE

ਨਵੀਂ ਦਿੱਲੀ (ਬਿਊਰੋ) ਕਾਂਗਰਸ ਅਤੇ ਆਪ ਦਿੱਲੀ ਤੇ ਹਰਿਆਣਾ ਵਿੱਚ ਗਠਜੋੜ ਕਰਨ ਲਈ ਸਹਿਮਤ ਹੋ ਗਈਆਂ ਹਨ. ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਲੰਮੇ ਸਮੇਂ ਤੋਂ ਗਠਜੋੜ ਲਈ ਚੱਲ ਰਹੀ ਗੱਲਬਾਤ ਸਿਰੇ ਚੜ੍ਹ ਗਈ ਜਾਪਦੀ ਹੈ ਅਤੇ ਪਾਰਟੀਆਂ ‘ਚ ਸੀਟਾਂ ਦੀ ਵੰਡ ਬਾਰੇ ਵੀ ਆਪਸੀ ਸਹਿਮਤੀ ਬਣਾ ਲਈ ਹੈ. ਸੂਤਰਾਂ ਮੁਤਾਬਕ ਦਿੱਲੀ ਵਿੱਚ ‘ਆਪ’ ਨੂੰ ਚਾਰ ਲੋਕ ਸਭਾ ਸੀਟਾਂ ਮਿਲੀਆਂ ਹਨ. ਸਮਝੌਤੇ ਮੁਤਾਬਕ ਕਾਂਗਰਸ ਤਿੰਨ ਸੀਟਾਂ, ਨਵੀਂ ਦਿੱਲੀ, ਚਾਂਦਨੀ ਚੌਕ ਤੇ ਉੱਤਰ ਪੱਛਮੀ ਸੀਟ ਤੋਂ ਚੋਣ ਲੜ੍ਹ ਸਕਦੀ ਹੈ ਜਦਕਿ ‘ਆਪ’ ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ, ਪੱਛਮੀ ਦਿੱਲੀ ਤੇ ਦੱਖਣ ਦਿੱਲੀ ਸੀਟ ‘ਤੇ ਚੋਣ ਲੜੇਗੀ.
ਹਰਿਆਣਾ ਵਿੱਚ ‘ਆਪ’ ਦੋ ਸੀਟਾਂ ਦੀ ਮੰਗ ਕਰ ਰਹੀ ਸੀ, ਪਰ ਉਸ ਨੂੰ ਗੁੜਗਾਓਂ ਜਾਂ ਕਰਨਾਲ ਵਿੱਚੋਂ ਕੋਈ ਇੱਕ ਸੀਟ ਹੀ ਮਿਲ ਸਕਦੀ ਹੈ. ਹਾਲਾਂਕਿ ਇਸ ਗਠਜੋੜ ਬਾਰੇ ਹਾਲੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ ਪਰ ਸੂਤਰਾਂ ਅਨੁਸਾਰ ਗੱਲਬਾਤ ਸਿਰੇ ਚੜ੍ਹ ਗਈ ਹੈ ਅਤੇ ਐਲਾਣ ਕਿਸੇ ਵੇਲੇ ਵੀ ਕੀਤਾ ਜਾ ਸਕਦੈ. ਦੂਜੇ ਪਾਸੇ ਪੰਜਾਬ ਵਿੱਚ ਦੋਵਾਂ ਪਾਰਟੀਆਂ ਦੀਆਂ ਸੂਬਾ ਇਕਾਈਆਂ ਦੇ ਆਪਸੀ ਵਿਰੋਧ ਕਰਕੇ ਇੱਥੇ ਗਠਜੋੜ ਦਾ ਮਸਲਾ ਨਹੀਂ ਵਿਚਾਰਿਆ ਗਿਆ.