Home Faridkot ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਐਲਾਨ,

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਐਲਾਨ,

ਬੇ-ਅਦਬੀ ਦੇ ਦੋਸ਼ੀਆਂ ਨੂੰ ਚੌਕ 'ਚ ਖੜ੍ਹਾ ਕੇ ਮਾਰੋ ਗੋਲ਼ੀ

188
SHARE

ਫ਼ਰੀਦਕੋਟ (ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਮੰਗ ਕੀਤੀ ਕਿ ਬੇ-ਅਦਬੀਆਂ ਦੇ ਦੋਸ਼ੀਆਂ ਨੂੰ ਚੁਰਾਹੇ ਵਿੱਚ ਖੜ੍ਹਾ ਕਰ ਕੇ ਗੋਲ਼ੀ ਮਾਰੀ ਜਾਣੀ ਚਾਹੀਦੀ ਹੈ ਪਰ ਇਸ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ. ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸਦਾ ਹੀ ਬੇ-ਅਦਬੀਆਂ ਦਾ ਵਿਰੋਧ ਕਰਦੀ ਆਈ ਹੈ ਪਰ ਮੌਜੂਦਾ ਸਰਕਾਰ ਵੱਲੋਂ ਬਣਾਈ ‘ਸਿੱਟ’ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ.
ਇਸ ਮੌਕੇ ਮਲੂਕਾ ਨੇ ਦੋਸ਼ ਲਾਇਆ ਕਿ ‘ਸਿੱਟ’ ਮੁਖੀ ਕੁਝ ਨਹੀਂ ਬੋਲ ਰਹੇ ਜਦਕਿ ਜੂਨੀਅਰ ਕੁੰਵਰ ਵਿਜੈ ਪ੍ਰਤਾਪ ਹੀ ਪ੍ਰੈੱਸ ਵਿੱਚ ਸਾਰੀ ਜਾਂਚ ਦਾ ਖੁਲਾਸਾ ਕਰ ਰਿਹਾ ਹੈ. ਉਨ੍ਹਾਂ ਮੰਗ ਕੀਤੀ ਕਿ ਬੇ-ਅਦਬੀ ਤੇ ਗੋਲ਼ੀਕਾਂਡਾਂ ਦੀ ਜਾਂਚ ਕਿਸੇ ਵੀ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਨਾ ਕਿ ਉਨ੍ਹਾਂ ਤੋਂ ਜਿਹੜਾ, ਉਨ੍ਹਾਂ ਨਾਲ ਬੈਠ ਸ਼ਰਾਬ ਪੀਂਦਾ ਹੋਵੇ.
ਲੋਕ ਸਭਾ ਉਮੀਦਵਾਰ ਬਣਨ ਮਗਰੋਂ ਰਣੀਕੇ ਆਪਣੇ ਹਲਕੇ ਦੇ ਅਕਾਲੀ ਵਿਧਾਇਕਾਂ ਤੇ ਇੰਚਾਰਜਾਂ ਨਾਲ ਅੱਜ ਇੱਥੇ ਬਾਬਾ ਫ਼ਰੀਦ ਦੇ ਟਿੱਲੇ ‘ਤੇ ਨਤ-ਮਸਤਕ ਹੋਣ ਲਈ ਪਹੁੰਚੇ ਸਨ. ਇੱਥੇ ਪਹੁੰਚੇ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮੁਕਾਬਲਾ ਸਿਰਫ ਕਾਂਗਰਸ ਦੇ ਮੁਹੰਮਦ ਸਦੀਕ ਨਾਲ ਹੈ, ਜਦਕਿ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ. ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵਕਤ ਹੋਰ ਸੀ ਤੇ ਹਵਾ ਸੀ ਜੋ ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਚੁਣੇ ਗਏ ਪਰ ਹੁਣ ਉਸੇ ਹਵਾ ਵਿੱਚ ‘ਆਪ’ ਉੱਡ ਗਈ ਹੈ ਤੇ ਹੁਣ ਉਸ ਦਾ ਕੋਈ ਵਜੂਦ ਨਹੀਂ ਰਿਹਾ. ਮਲੂਕਾ ਨੇ ਭਗਵੰਤ ਮਾਨ ਨੂੰ ਡਰਾਮੇਬਾਜ਼ ਦੱਸਦਿਆਂ ਕਿਹਾ ਕਿ ਉਹ ਪੈਸੇ ਇਕੱਠੇ ਕਰਨ ਲਈ ਪੇਟੀਐਮ ਦੀ ਵਰਤੋਂ ਕਰ ਰਿਹਾ ਹੈ.