Home Punjab ਕੁੰਵਰ ਵਿਜੈ ਪ੍ਰਤਾਪ ਨੂੰ ਬਹਾਲ ਕਰਵਾਉਣ ਲਈ ਕੈਪਟਨ ਵੱਲੋਂ ਚੋਣ ਕਮਿਸ਼ਨ ਨੂੰ...

ਕੁੰਵਰ ਵਿਜੈ ਪ੍ਰਤਾਪ ਨੂੰ ਬਹਾਲ ਕਰਵਾਉਣ ਲਈ ਕੈਪਟਨ ਵੱਲੋਂ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ,

ਐਸਆਈਟੀ ਮੈਂਬਰ ਵਜੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਸਹੀ ਤੇ ਪਾਰਦਰਸ਼ੀ

55
SHARE

ਚੰਡੀਗੜ੍ਹ (ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਦਿਆਂ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ‘ਸਿੱਟ’ ਮੈਂਬਰ ਵਜੋਂ ਮੁੜ ਬਹਾਲੀ ਲਈ ਅਪੀਲ ਕੀਤੀ ਹੈ. ਮੁੱਖ ਮੰਤਰੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਆਪਣੀ ਚਿੱਠੀ ਵਿੱਚ ਆਈ.ਜੀ ਖ਼ਿਲਾਫ਼ ਹੋਈ ਕਾਰਵਾਈ ਨੂੰ ਠੱਲ੍ਹਣ ਲਈ ਕਾਨੂੰਨੀ, ਨਿਆਂਇਕ ਤੇ ਸੰਵਿਧਾਨਕ ਇਤਰਾਜ਼ ਦਰਸਾਏ ਹਨ. ਸੀ.ਈ.ਸੀ ਸੁਨੀਲ ਅਰੋੜਾ ਨੂੰ ਲਿਖੀ ਚਿੱਠੀ ਵਿੱਚ ਕੈਪਟਨ ਨੇ ਲਿਖਿਆ ਹੈ ਕਿ ‘ਸਿੱਟ’ ਮੈਂਬਰ ਵਜੋਂ ਕੁੰਵਰ ਵਿਜੈ ਪ੍ਰਤਾਪ ਸਹੀ ਤੇ ਪਾਰਦਰਸ਼ੀ ਢੰਗ ਨਾਲ ਜਾਂਚ ਕਰ ਰਹੇ ਸੀ ਜਿਹੜੀ ਕਿਸੇ ਤਰੀਕੇ ਨਾਲ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ. ਉਨ੍ਹਾਂ ਅੱਗੇ ਲਿਖਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਦਾ ਫੈਸਲਾ ਹਾਈ ਕੋਰਟ ਵੱਲੋਂ ਬੀਤੀ 25 ਜਨਵਰੀ ਨੂੰ ਦਿੱਤੇ ਹੁਕਮਾਂ ਦੀ ਅਦੂਲੀ ਹੈ ਜਿਸ ਵਿੱਚ ਅਦਾਲਤ ਨੇ ‘ਸਿੱਟ’ ਦੇ ਸਿਆਸੀ ਦਬਾਅ ਤੋਂ ਪ੍ਰੇਰਿਤ ਹੋਣ ਸਬੰਧੀ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ.
ਕੈਪਟਨ ਨੇ ਚਿੱਠੀ ਵਿੱਚ ਇਹ ਵੀ ਤਰਕ ਦਿੱਤਾ ਕਿ ਦੇਸ਼ ਦੀਆਂ ਸਰਬਉੱਚ ਜਾਂਚ ਏਜੰਸੀਆਂ ਵਿੱਚੋਂ ਇੱਕ ਸੀਬੀਆਈ ਵੀ ਸਮੇਂ ਸਮੇਂ ‘ਤੇ ਆਪਣੇ ਬੁਲਾਰੇ ਰਾਹੀਂ ਮਾਮਲੇ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ. ਉਨ੍ਹਾਂ ਕਿਹਾ ਕਿ ਆਈ.ਜੀ ਦੀ ਜਿਸ ਇੰਟਰਵਿਊ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ, ਨਾ ਉਹ ਸਿਆਸਤ ਤੋਂ ਪ੍ਰੇਰਿਤ ਸੀ ਤੇ ਨਾ ਹੀ ਉਸ ਵਿੱਚ ਕਿਸੇ ਕਿਸਮ ਦੀ ਕੋਈ ਸਿਆਸੀ ਟਿੱਪਣੀ ਕੀਤੀ ਗਈ ਸੀ ਹਾਲਾਂਕਿ, ਕੁੰਵਰ ਵਿਜੈ ਪ੍ਰਤਾਪ ਤੋਂ ਸਿਆਸੀ ਸਵਾਲ-ਜਵਾਬ ਕੀਤੇ ਵੀ ਗਏ ਪਰ ਉਨ੍ਹਾਂ ਇਸ ਨੂੰ ਟਾਲ ਦਿੱਤਾ ਸੀ.