Home National ਜੈੱਟ ਏਅਰਵੇਜ਼ ਦੇ 20,000 ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ‘ਚ,

ਜੈੱਟ ਏਅਰਵੇਜ਼ ਦੇ 20,000 ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ‘ਚ,

ਏਅਰਵੇਜ ਨੂੰ ਬਚਾਉਣ ਲਈ ਪਾਇਲਟਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਐਸ.ਬੀ.ਆਈ ਨੂੰ ਮੱਦਦ ਦੀ ਅਪੀਲ,

25
SHARE

ਮੁੰਬਈ (ਏਜੰਸੀਆਂ) ਫੰਡਾਂ ਦੀ ਘਾਟ ਨਾਲ ਜੂਝ ਰਹੀ ਅਤੇ ਬੰਦ ਹੋਣ ਦੇ ਕੰਢੇ ਖੜ੍ਹੀ ਨਿੱਜੀ ਖੇਤਰ ਦੀ ਉਡਾਣ ਕੰਪਨੀ ਜੈੱਟ ਏਅਰਵੇਜ਼ ਦੇ ਪਾਇਲਟਾਂ ਅਤੇ ਕੈਬਿਨ ਕਰੂ ਮੈਂਬਰਾਂ ਨੇ ਜੈੱਟ ਏਅਰਵੇਜ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਮੱਦਦ ਕਰਨ ਦੀ ਅਪੀਲ ਕੀਤੀ ਹੈ. ਜੈੱਟ ਏਅਰਵੇਜ ਦੇ ਕਰਮਚਾਰੀਆਂ ਵੱਲੋਂ ਇਕੱਠੇ ਹੋਕੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਐਸ.ਬੀ.ਆਈ ਕੋਲੋਂ 1,500 ਕਰੋੜ ਰੁਪਏ ਦੇ ਫੰਡ ਜਾਰੀ ਕਰਵਾਉਣ ਤਾਂਕਿ 20,000 ਤੋਂ ਵੱਧ ਮੁਲਾਜਮਾਂ ਦੀਆਂ ਨੌਕਰੀਆਂ ਬਚ ਸਕਣ.
ਜਿਕਰਯੋਗ ਹੈ ਕਿ ਫੰਡਾਂ ਦੀ ਘਾਟ ਕਰਕੇ ਕੰਪਨੀ ਦੇ 123 ਜਹਾਜ਼ਾਂ ਵਿੱਚੋਂ ਸਿਰਫ ਕੁਝ ਕੁ ਜਹਾਜ਼ ਹੀ ਉਡਾਣ ਭਰ ਰਹੇ ਹਨ ਜਦਕਿ ਜਿਆਦਾਤਰ ਬੇ-ਕਾਰ ਖੜ੍ਹੇ ਹਨ. ਅੱਜ ਸਿਰੋਇਆ ਕੇਂਦਰ ਵਿੱਚ ਇਕੱਠੇ ਹੋਏ ਏਅਰਲਾਈਨ ਦੇ ਪਾਇਲਟਾਂ, ਇੰਜਨੀਅਰਜ਼ ਤੇ ਕੈਬਿਨ ਕਰੂ ਸਟਾਫ ਸਮੇਤ ਹੋਰਾਂ ਨੇ ਇੱਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਐਸ.ਬੀ.ਆਈ ਨੂੰ ਅਪੀਲ ਕੀਤੀ ਕਿ ਬੈਂਕ ਆਪਣੀ ਤਜਵੀਜ਼ ਮੁਤਾਬਕ 1,500 ਕਰੋੜ ਰੁਫਏ ਦੇ ਫੰਡ ਜਾਰੀ ਕਰੇ ਤਾਂ ਜੋ ਕੰਪਨੀ ਦੇ ਜਹਾਜ਼ ਉਡਾਣਾਂ ਭਰ ਸਕਣ ਕਿਓਂਕਿ ਮਾਰਚ ਮਹੀਨੇ ਤੋਂ ਕੰਪਨੀ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਅਦਾ ਨਹੀਂ ਕੀਤੀਆਂ. ਲੰਘੇ ਮਹੀਨੇ ਐਸ.ਬੀ.ਆਈ ਦੀ ਅਗਵਾਈ ‘ਚ ਕਰਦਾਤਾਵਾਂ ਦੇ ਵਫ਼ਦ ਨੇ ਨਵੇਂ ਨਿਵੇਸ਼ਕ ਦੇ ਨਾ ਮਿਲਣ ਤਕ 1,500 ਕਰੋੜ ਰੁਪਏ ਜਾਰੀ ਕਰਨ ਦੀ ਤਜਵੀਜ਼ ਘੜੀ ਸੀ ਜਿਸ ਉੱਤੇ ਅਜੇ ਤੱਕ ਅਮਲ ਨਹੀਂ ਹੋਇਆ.