Home Punjab ਪਟਿਆਲਾ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਦੌਰਾਨ ਇੱਕ ਕਰੋੜ ਰੁਪਏ ਦੀ ਨਕਦੀ...

ਪਟਿਆਲਾ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਦੌਰਾਨ ਇੱਕ ਕਰੋੜ ਰੁਪਏ ਦੀ ਨਕਦੀ ਸਣੇ ਦੋ ਕਾਬੂ,

ਬਰਾਮਦ ਨਕਦੀ 'ਚ 90 ਲੱਖ ਦੇ 2,000 ਦੇ ਨੋਟ ਅਤੇ 10 ਲੱਖ ਦੇ 500 ਦੇ ਨੋਟ ਸ਼ਾਮਿਲ

64
SHARE

ਪਟਿਆਲਾ (ਬਿਊਰੋ) ਪੁਲਿਸ ਵੱਲੋਂ ਰਾਜਪੁਰਾ ਕੋਲ ਇੱਕ ਇੰਡੇਵਰ ਕਾਰ ਦੀ ਤਲਾਸ਼ੀ ਦੌਰਾਨ ਇੱਕ ਕਰੋੜ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ. ਪੁਲਿਸ ਵੱਲੋਂ ਮੌਕੇ ਤੋਂ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ. ਪੁਲਿਸ ਕਪਤਾਨ ਪਟਿਆਲਾ ਰਵਜੋਤ ਗਰੇਵਾਲ ਨੇ ਦੱਸਿਆ ਕਿ ਇਹ ਪੈਸਾ ਦੇਹਰਾਦੂਨ ਤੋਂ ਅਮਲੋਹ ਲਿਜਾਇਆ ਜਾ ਰਿਹਾ ਸੀ ਅਤੇ ਕਾਰ ਵਿੱਚ ਮੌਜੂਦ ਦੋ ਵਿਅਕਤੀ ਇਸ ਬਾਰੇ ਪੁਲਿਸ ਨੂੰ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਬਾਅਦ ਇਸ ਨਕਦੀ ਨੂੰ ਜ਼ਬਤ ਕਰ ਲਿਆ ਗਿਆ ਹੈ. ਬਰਾਮਦ ਕੀਤੇ ਕੈਸ਼ ਵਿੱਚ 90 ਲੱਖ ਰੁਪਏ ਦੇ 2000 ਵਾਲੇ ਨੋਟ ਅਤੇ 10 ਲੱਖ ਰੁਪਏ ਮੁੱਲ ਦੇ 500 ਵਾਲੇ ਨੋਟ ਸ਼ਾਮਿਲ ਕੀਤੇ ਗਏ ਹਨ.
ਪਟਿਆਲਾ ਪੁਲਿਸ ਵੱਲੋਂ ਚੋਣ ਜ਼ਾਬਤੇ ਦੌਰਾਨ ਨਕਦੀ ਦੀ ਇਹ ਤੀਜੀ ਵੱਡੀ ਬਰਾਮਦਗੀ ਹੈ ਇਸ ਤੋਂ ਪਹਿਲਾਂ ਇੱਕ ਕਰੋੜ 92 ਲੱਖ ਰੁਪਏ ਦੀ ਬਰਾਮਦਗੀ ਵੀ ਪਟਿਆਲਾ ਤੋਂ ਹੋ ਚੁੱਕੀ ਹੈ. ਐਸ.ਪੀ ਗਰੇਵਾਲ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਤੋਂ ਪੈਸਿਆਂ ਬਾਰੇ ਪੁੱਛਗਿੱਛ ਕਰ ਰਹੀ ਹੈ.