Home Punjab ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਵੱਲੋਂ ਕਾਂਗਰਸ ਛੱਡ ਫੜ੍ਹਿਆ ਆਪ ਦਾ ‘ਝਾੜੂ’

ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਵੱਲੋਂ ਕਾਂਗਰਸ ਛੱਡ ਫੜ੍ਹਿਆ ਆਪ ਦਾ ‘ਝਾੜੂ’

ਲੜੇਗੀ 'ਆਪ' ਦੀ ਟਿਕਟ ਤੇ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ

65
SHARE

ਜਲੰਧਰ (ਬਿਊਰੋ) ਚੋਣਾਂ ਦੇ ਮੌਸਮ ‘ਚ ਯਾਰੀਆਂ ਤੇ ਵਫਾਦਾਰੀਆਂ ਬਦਲਦਿਆਂ ਦੇਰ ਨਹੀਂ ਲੱਗਦੀ. ਅਜਿਹੇ ਹੀ ਇੱਕ ਮਾਮਲੇ ‘ਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ. ਪੰਜਾਬ ‘ਆਪ’ ਦੇ ਸਹਿ ਸੰਸਥਾਪਕ ਅਮਨ ਅਰੋੜਾ ਨੇ ਹਰਬੰਸ ਕੌਰ ਨੂੰ ਪਾਰਟੀ ਵਿੱਚ ਜੀ ਆਇਆਂ ਕਹਿੰਦਿਆਂ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ.
ਅਜਿਹਾ ਕਰਦਿਆਂ ‘ਆਪ’ ਵੱਲੋਂ ਇੱਥੋਂ ਬਲਵਿੰਦਰ ਸਿੰਘ ਚੌਂਦਾਂ ਦੀ ਟਿਕਟ ਕੱਟ ਕੇ ਹਰਬੰਸ ਕੌਰ ਨੂੰ ਆਪਣਾ ਪਾਰਟੀ ਉਮੀਦਵਾਰ ਐਲਾਣ ਦਿੱਤਾ ਹੈ ਜਿਸ ਤੋਂ ਬਾਅਦ ਚੌਂਦਾਂ ਨੇ ਹਰਬੰਸ ਕੌਰ ਨੂੰ ਆਪਣੀ ਹਮਾਇਤ ਦੇਣ ਦਾ ਵੀ ਐਲਾਨ ਕੀਤਾ. ਫ਼ਤਿਹਗੜ੍ਹ ਸਾਹਿਬ ਤੋਂ ਹਰਬੰਸ ਕੌਰ ਦਾ ਟਾਕਰਾ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਤੇ ਕਾਂਗਰਸ ਦੇ ਡਾ. ਅਮਰ ਸਿੰਘ ਨਾਲ ਹੋਵੇਗਾ.