Home National ਮੌਸਮ ਵਿਭਾਗ ਵੱਲੋਂ ਦੋ ਦਿਨ ਮੌਸਮ ਖ਼ਰਾਬ ਰਹਿਣ ਦੀ ਚੇਤਾਵਨੀ,

ਮੌਸਮ ਵਿਭਾਗ ਵੱਲੋਂ ਦੋ ਦਿਨ ਮੌਸਮ ਖ਼ਰਾਬ ਰਹਿਣ ਦੀ ਚੇਤਾਵਨੀ,

ਮੌਸਮ ਵਿਭਾਗ ਵੱਲੋਂ ਤੇਜ ਹਵਾਵਾਂ ਚੱਲਣ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਵੀ ਚੇਤਾਵਨੀ

100
SHARE

ਨਵੀਂ ਦਿੱਲੀ (ਬਿਊਰੋ) ਪੱਛਮੀ ਗੜਬੜੀ ਕਰਕੇ ਮੌਸਮ ਦੇ ਬਦਲੇ ਮਿਜਾਜ਼ ਬਾਰੇ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ ਹੈ. ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਮੌਸਮ ਖ਼ਰਾਬ ਰਹੇਗਾ ਜਿਸ ਨਾਲ ਤੇਜ਼ ਹਵਾਵਾਂ ਤੇ ਬਾਰਸ਼ ਦੀ ਉਮੀਦ ਹੈ. ਮੌਸਮ ਵਿਭਾਗ ਵੱਲੋਂ ਅੱਜ ਯਾਨੀ 17 ਅਪ੍ਰੈਲ ਨੂੰ 60 ਤੋਂ 70 ਕਿਲੋਮੀਟਰ ਅਤੇ ਕੱਲ੍ਹ ਦੂਜੇ ਦਿਨ ਯਾਨੀ 18 ਅਪਰੈਲ ਨੂੰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਸ਼ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ.
ਪੱਛਮੀ ਗੜਬੜੀ ਕਾਰਨ ਬਾਰਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਬਾਰਸ਼ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ. ਹਵਾਵਾਂ ਦਾ ਰੁੱਖ ਪੱਛਮ ਤੋਂ ਪੂਰਬ ਵੱਲ ਹੋਣ ਕਰਕੇ ਇਸ ਨੂੰ ਪੱਛਮੀ ਗੜਬੜ ਦਾ ਨਾਂ ਦਿੱਤਾ ਗਿਆ ਹੈ.