Home Punjab ਜੈਸ਼-ਏ-ਮੁਹਮੰਦ ਦੇ ਨਾਂ ਹੇਠ ਫਿਰੋਜ਼ਪੁਰ ਡੀਆਰਐਮ ਨੂੰ ਮਿਲੀ ਧਮਕੀ ਵਾਲੀ ਚਿੱਠੀ,

ਜੈਸ਼-ਏ-ਮੁਹਮੰਦ ਦੇ ਨਾਂ ਹੇਠ ਫਿਰੋਜ਼ਪੁਰ ਡੀਆਰਐਮ ਨੂੰ ਮਿਲੀ ਧਮਕੀ ਵਾਲੀ ਚਿੱਠੀ,

13 ਮਈ ਨੂੰ ਪੰਜਾਬ ਦੇ ਕਈ ਸ਼ਹਿਰਾਂ ਸਮੇਤ ਰਾਜਸਥਾਨ ‘ਚ ਧਮਾਕੇ ਕਰਨ ਦੀ ਦਿੱਤੀ ਧਮਕੀ

97
SHARE

ਚੰਡੀਗੜ੍ਹ (ਬਿਊਰੋ) ਅੱਤਵਾਦੀ ਸੰਗਠਨ ਜੈਸ਼-ਏ-ਮੁਹਮੰਦ ਦੇ ਨਾਂ ਹੇਠ ਡੀਆਰਐਮ ਫਿਰੋਜ਼ਪੁਰ ਨੂੰ ਧਮਕੀ ਵਾਲੀ ਚਿੱਠੀ ਮਿਲੀ ਹੈ ਜਿਸ ਵਿੱਚ 13 ਮਈ ਨੂੰ ਪੰਜਾਬ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ‘ਚ ਧਮਾਕੇ ਕਰਨ ਦੀ ਧਮਕੀ ਦਿੱਤੀ ਹੈ.
ਧਮਕੀ ਵਾਲੀ ਚਿੱਠੀ ਮਿਲਦੇ ਹੀ ਪੁਲਿਸ ਵਿਭਾਗ ‘ਚ ਹੜਕੰਪ ਮੱਚ ਗਿਆ ਹੈ ਜਿਸ ਤੋਂ ਬਾਅਦ ਪੂਰੇ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਓਂਕਿ ਇਸ ਚਿੱਠੀ ‘ਚ ਪੰਜਾਬ ਦੇ ਗੋਲਡਨ ਟੈਂਪਲ ਸਮੇਤ ਕਈ ਧਾਰਮਿਕ ਥਾਂਵਾਂ ਦੇ ਨਾਂ ਸ਼ਾਮਲ ਹਨ. ਲੋਕ ਸਭਾ ਚੋਣਾਂ ‘ਚ ਕਰੀਬ ਮਹੀਨੇ ਦਾ ਸਮਾਂ ਰਹਿ ਜਾਣ ਕਰਕੇ ਅਜਿਹੇ ‘ਚ ਪੁਲਿਸ ਨੂੰ ਮਿਲੀ ਧਮਕੀ ਭਰੀ ਚਿੱਠੀ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡਾ ਦਿੱਤੀ ਹੈ. ਆਈ.ਬੀ ਤੇ ਸਟੇਟ ਇੰਟੈਲੀਜੈਂਸ ਟੀਮਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ. ਡੀਜੀਪੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਬੇਸ਼ੱਕ ਚਿੱਠੀ ਦੀ ਅਸਲੀਅਤ ਦੀ ਜਾਂਚ ਚੱਲ ਰਹੀ ਹੈ ਫਿਰ ਵੀ ਕੋਈ ਰਿਸਕ ਨਾਂ ਲੈਂਦਿਆਂ ਪੂਰੇ ਸੂਬੇ ‘ਚ ਪੈਟਰੋਲਿੰਗ ਵਧਾਉਣ ਤੇ ਸਾਰੇ ਵਾਹਨਾਂ ਦੀ ਚੈਕਿੰਗ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ.