Home Faridkot ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਵੀ ਆਦਰਸ਼ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ...

ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਵੀ ਆਦਰਸ਼ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ: ਕੁਮਾਰ ਸੌਰਭ

ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਸਮੇਤ ਪੰਜ ਵਿਅਕਤੀ ਆਰ.ਓ ਦੇ ਚੈਂਬਰ ਵਿੱਚ ਜਾ ਸਕਣਗੇ।

58
SHARE

ਫਰੀਦਕੋਟ (ਬਿਊਰੋ) ਜਿਲ੍ਹਾ ਚੋਣ ਅਫਸਰ-ਕਮ-ਰਿਟਰਨਿੰਗ-ਅਫਸਰ ਲੋਕ ਸਭਾ ਹਲਕਾ 09 ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਨੇ ਲੋਕ ਸਭਾ ਚੋਣਾਂ ਲੜ ਰਹੇ ਸਮੂਹ ਉਮੀਦਵਾਰਾਂ/ਰਾਜਨੀਤਕ ਪਾਰਟੀਆਂ ਨੂੰ ਕਿਹਾ ਹੈ ਕਿ ਸਮੁੱਚੇ ਚੋਣ ਅਮਲ ਦੌਰਾਨ ਆਦਰਸ ਚੋਣ ਜਾਬਤੇ ਸਬੰਧੀ ਚੋਣ ਕਮਿਸਨ ਦੇ ਨਿਰਦੇਸਾਂ/ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਆਦਰਸ ਚੋਣ ਜਾਬਤੇ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਚੋਣ ਕਮਿਸਨ ਵੱਲੋਂ 22 ਅਪ੍ਰੈਲ 2019 ਨੂੰ ਚੋਣਾਂ ਸਬੰਧੀ ਨੋਟੀਫਿਕੇਸਨ ਜਾਰੀ ਕੀਤਾ ਜਾਵੇਗਾ ਤੇ ਇਸ ਉਪਰੰਤ ਨਾਮਜਦਗੀਆਂ ਦਾ ਕਾਰਜ ਆਰੰਭ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਰ.ਓ ਦਫਤਰ ਵਿਚ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਸਮੇਤ ਪੰਜ ਵਿਅਕਤੀ ਹੀ ਜਾ ਸਕਦੇ ਹਨ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਆਰ.ਓ ਦਫਤਰ ਦੇ 100 ਮੀਟਰ ਦੇ ਦਾਇਰੇ ਵਿਚ ਇਕ ਉਮੀਦਵਾਰ ਨਾਲ ਵੱਧ ਤੋਂ ਵੱਧ 3 ਵਹੀਕਲ ਹੀ ਜਾ ਸਕਦੇ ਹਨ। ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਜੇਕਰ ਉਮੀਦਵਾਰ ਜਾਂ ਉਸ ਨਾਲ ਨਾਮਜਦਗੀ ਪੱਤਰ ਦਾਖਲ ਕਰਨ ਜਾ ਰਿਹਾ ਵਿਅਕਤੀ ਐਸ.ਪੀ.ਜੀ ਸੁਰੱਖਿਆ ਪ੍ਰਾਪਤ ਹੈ ਤਾਂ ਉਸ ਨਾਲ ਵਾਧੂ ਤੌਰ ਤੇ ਇਕ ਐਸ.ਪੀ.ਜੀ ਸੁਰੱਖਿਆ ਕਰਮੀਂ ਲੁਕਵੇਂ ਹਥਿਆਰ ਸਾਹਿਤ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਜਮਾਂ ਕਰਵਾਏ ਜਾਣ ਉਪਰੰਤ ਨਾਮਜ਼ਦਗੀ ਪੱਤਰ ਸੁਵਿਧਾ ਪੋਰਟਲ ਅਤੇ ਸੀ.ਈ.ਓ ਪੰਜਾਬ ਦੀ ਵੈੱਬ ਸਾਈਟ ਤੇ ਅੱਪਲੋਡ ਕੀਤਾ ਜਾਵੇਗਾ ਅਤੇ ਕੋਈ ਵੀ ਨਾਗਰਿਕ ਇਸ ਨੂੰ ਵੇਖ ਸਕਦਾ ਹੈ।