Home Faridkot ਸ੍ਰੀ ਏਕੇ ਰਾਵਤ ਲੋਕ ਸਭਾ ਹਲਕਾ ਫਰੀਦਕੋਟ ਲਈ ਖਰਚਾ ਨਿਗਰਾਨ ਨਿਯੁਕਤ,

ਸ੍ਰੀ ਏਕੇ ਰਾਵਤ ਲੋਕ ਸਭਾ ਹਲਕਾ ਫਰੀਦਕੋਟ ਲਈ ਖਰਚਾ ਨਿਗਰਾਨ ਨਿਯੁਕਤ,

ਮੋਬਾਇਲ ਨੰਬਰ 99157-20602 ਅਤੇ 91417-18007 ਤੇ ਕੀਤਾ ਜਾ ਸਕਦਾ ਹੈ ਸੰਪਰਕ

189
SHARE

ਫਰੀਦਕੋਟ (ਡਿੰਪੀ ਸੰਧੂ) ਜਿਲ੍ਹਾ ਚੋਣ ਅਫਸਰ ਸ੍ਰੀ ਕੁਮਾਰ ਸੋਰਭ ਰਾਜ ਆਈ. ਏ. ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ੍ਰੀ ਅਰਵਿੰਦ ਕੁਮਾਰ ਰਾਵਤ, ਆਈ.ਆਰ.ਐਸ ਨੂੰ 09-ਫਰੀਦਕੋਟ ਲੋਕ ਹਲਕਾ ਲਈ ਖਰਚਾ ਆਬਜਰਵਰ ਲਗਾਇਆ ਗਿਆ ਹੈ ਜੋ ਕਿ ਫਰੀਦਕੋਟ ਵਿਖੇ ਪਹੁੰਚ ਚੁੱਕੇ ਹਨ। ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਗੈਸਟ ਹਾਊਸ ਦੇ ਕਮਰਾ ਨੰ: 103 ਵਿਚ ਠਹਿਰੇ ਹਨ। ਉਨ੍ਹਾਂ ਦਾ ਫੋਨ ਨੰਬਰ 99157-20602 ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਸ੍ਰੀ ਸਤੀਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਫੋਨ ਨੰ: 91417-18807 ਦੀ ਡਿਊਟੀ ਬਤੌਰ ਲਾਇਜ਼ਨ ਅਫਸਰ ਵਜੋਂ ਲਗਾਈ ਗਈ ਹੈ।
ਜਿਲ੍ਹਾ ਚੋਣ ਅਫਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ/ਚੋਣ ਲੜ੍ਹ ਰਹੇ ਉਮੀਦਵਾਰਾਂ ਅਤੇ ਜਿਲ੍ਹੇ ਦੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਚੋਣ ਖਰਚੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਚੋਣ ਨਾਲ ਸਬੰਧਤ ਕਿਸੇ ਕੰਮ ਲਈ ਖਰਚਾ ਆਬਜਰਵਰ ਨਾਲ ਸੰਪਰਕ ਕਰਨਾ ਹੋਵੇ ,ਤਾਂ ਉਹ ਉਪਰੋਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਜਾਂ ਉਹ ਉਨ੍ਹਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਮਿਲ ਸਕਦੇ ਹਨ।